ਡਿਪ੍ਰੈਸ਼ਨ ਦਾ ਇਕ ਕਾਰਣ ਇਹ ਵੀ ਹੋ ਸਕਦੈ

01/13/2020 7:35:44 PM

ਨਵੀਂ ਦਿੱਲੀ (ਏਜੰਸੀ)- ਜੇਕਰ ਤੁਹਾਨੂੰ ਆਪਣਾ ਸਰੀਰ ਬਹੁਤ ਭਾਰਾ-ਭਾਰਾ ਲਗਦਾ ਹੈ ਜਾਂ ਕਹੋ ਕਿ ਤੁਹਾਨੂੰ ਬਹੁਤ ਭਾਰੀਪਨ ਮਹਿਸੂਸ ਹੁੰਦਾ ਹੈ, ਤੁਹਾਡੀ ਪਿੰਡਲੀਆਂ ’ਚ ਦਰਦ ਰਹਿੰਦਾ ਹੈ ਅਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਤੁਸੀਂ ਖੁਦ ਨੂੰ ਥਕਿਆ-ਹਾਰਿਆ ਮੰਨ ਲੈਂਦੇ ਹਨ ਤਾਂ ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸੰਕੇਤ ਹਨ ਕਿ ਤੁਹਾਡੇ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਹੋ ਰਹੀ ਹੈ।

ਆਮਤੌਰ ’ਤੇ ਅਸੀਂ ਇਹੋ ਜਾਣਦੇ ਹਨ ਕਿ ਵਿਟਾਮਿਨ ਡੀ ਦੀ ਕਮੀ ਕਾਰਣ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਇਹ ਗੱਲ ਇਕਦਮ ਸੱਚ ਹੈ। ਪਰ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ, ਇਸ ਗੱਲ ਦੀ ਪਛਾਣ ਕਿਵੇਂ ਕਰੀਏ ਇਹ ਜ਼ਿਆਦਾ ਸਾਨੂੰ ਸਮਝ ਨਹੀਂ ਆਉਂਦਾ ਹੈ। ਦਰਅਸਲ, ਜੇਕਰ ਤੁਹਾਡੇ ਸਰੀਰ ਦੇ ਜੋੜਾਂ ’ਚ ਦਰਦ ਹੋਵੇ ਜਾਂ ਕੋਈ ਕੰਮ ਕਰਦੇ ਅਤੇ ਝੁਕਦੇ ਹੋਏ ਜੋੜਾਂ ’ਚ ਆਵਾਜ਼ ਆਵੇ ਤਾਂ ਤੁਹਾਨੂੰ ਸਮ ਝ ਜਾਣਾ ਚਾਹੀਦਾ ਹੈ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਨਾਲ ਹੀ ਉੱਪਰ ਦੱਸੇ ਗਏ ਲੱਛਣ ਵੀ ਇਸ ਗੱਲ ਦਾ ਸੰਕੇਤ ਹਨ ਕਿ ਸਰੀਰ ’ਚ ਵਿਟਾਮਿਨ ਦੀ ਕਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ।

ਜ਼ਿਆਦਾਤਰ ਮਾਹਿਰਾਂ ਦੇ ਸਾਹਮਣੇ ਇਹ ਸਵਾਲ ਆਉਂਦਾ ਹੈ ਕਿ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ ਤਾਂ ਤੁਸੀਂ ਕੈਲਸ਼ੀਅਮ ਦਿਓ, ਵਿਟਾਮਿਨ ਡੀ ਕਿਉਂ? ਜੇਕਰ ਤੁਹਾਡੇ ਮਨ ’ਚ ਇਸ ਤਰ੍ਹਾਂ ਦੀ ਕੋਈ ਸ਼ੰਕਾ ਹੋਵੇ ਤਾਂ ਜਾਣ ਲਓ ਕਿ ਜਦੋਂ ਤੱਕ ਤੁਹਾਡੇ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਰਹੇਗੀ, ਓਦੋਂ ਤੱਕ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਖਾਣ ਦਾ ਵੀ ਪੁਰਾ ਲਾਭ ਨਹੀਂ ਮਿਲੇਗਾ। ਕਿਉਂਕਿ ਇਹ ਗੱਲ ਕਈ ਵੱਖਰੀਆਂ-ਵੱਖਰੀਆਂ ਖੋਜਾਂ ’ਚ ਸਾਬਿਤ ਹੋ ਚੁੱਕੀ ਹੈ ਕਿ ਕੈਲਸ਼ੀਅਮ ਦਾ ਪੂਰਾ ਪੋਸ਼ਣ ਪ੍ਰਾਪਤ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ ਡੀ ਬਹੁਤ ਹੀ ਜ਼ਰੂਰੀ ਹੈ। ਸਰੀਰ ’ਚ ਵਿਟਾਮਿਨ ਡੀ ਦੀ ਕਮੀ ਕਾਰਣ ਸਿਰਫ ਕਮਜ਼ੋਰੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੀ ਨਹੀਂ ਹੁੰਦੀਆਂ ਸਗੋਂ ਬੱਚਿਆਂ ’ਚ ਇਸਦੀ ਕਮੀ ਕਾਰਣ ਉਨ੍ਹਾਂ ਦੇ ਦਿਮਾਗ ਦਾ ਸਹੀ ਵਿਕਾਸ ਨਹੀਂ ਹੋ ਪਾਉਂਦਾ ਹੈ ਅਤੇ ਵੱਡਿਆਂ ’ਚ ਬਹੁਤ ਜ਼ਿਆਦਾ ਕਮੀ ਹੋਣ ’ਤੇ ਵਿਅਕਤੀ ਦੇ ਡਿਪ੍ਰੈਸ਼ਨ ’ਚ ਜਾਣ ਦਾ ਖਤਰਾ ਬਹੁਤ ਵਧ ਜਾਂਦਾ ਹੈ।


Sunny Mehra

Content Editor

Related News