ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਇਹ ਫ਼ੈਸਲਾ
Wednesday, May 14, 2025 - 02:59 PM (IST)

ਕਟੜਾ- ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਹੈਲੀਕਾਪਟਰ ਸੇਵਾ ਬੁੱਧਵਾਰ ਨੂੰ ਮੁੜ ਤੋਂ ਸ਼ੁਰੂ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜ ਗਤੀਰੋਧ ਕਾਰਨ ਇਹ ਸੇਵਾ ਕਰੀਬ ਇਕ ਹਫ਼ਤੇ ਤੋਂ ਮੁਅੱਤਲ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੈਲੀਕਾਪਟਰ ਸੇਵਾ ਸ਼ੁਰੂ ਕਰਨ ਤੋਂ ਇਕ ਦਿਨ ਪਹਿਲੇ ਹੀ ਜੰਮੂ ਅਤੇ ਸ਼੍ਰੀਨਗਰ ਸਮੇਤ 32 ਹਵਾਈ ਅੱਡਿਆਂ 'ਤੇ ਉਡਾਣਾਂ ਬਹਾਲ ਕੀਤੀਆਂ ਗਈਆਂ ਸਨ। ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਫ਼ੌਜ ਕਾਰਵਾਈ ਰੋਕਣ 'ਤੇ ਸਹਿਮਤੀ ਬਣਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੰਦਰ ਪ੍ਰਬੰਧਨ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ,''ਮਾਤਾ ਵੈਸ਼ਨੋ ਦੇਵੀ ਮੰਦਰ 'ਚ ਹੈਲੀਕਾਪਟਰ ਸੇਵਾ ਪਿਛਲੇ 7 ਦਿਨਾਂ ਤੋਂ ਮੁਅੱਤਲ ਸੀ, ਜਿਸ ਨੂੰ ਅੱਜ ਸਵੇਰੇ ਬਹਾਲ ਕਰ ਦਿੱਤਾ ਗਿਆ।''
ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਤੀਰਥ ਯਾਤਰੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਕਮੀ ਆਈ ਸੀ ਪਰ ਇਹ ਹੁਣ ਵਧ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀਆਂ ਲਈ ਬੈਟਰੀ ਕਾਰ ਸੇਵਾ ਵੀ ਚਾਲੂ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ 30 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਮੰਦਰ 'ਚ ਦਰਸ਼ਨ ਕੀਤੇ ਹਨ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 94.84 ਲੱਖ ਸੀ। ਉਨ੍ਹਾਂ ਉਮੀਦ ਜਤਾਈ ਕਿ ਇਹ ਗਿਣਤੀ ਆਉਣ ਵਾਲੇ ਦਿਨਾਂ 'ਚ ਕਈ ਗੁਣਾ ਵਧ ਜਾਵੇਗੀ। ਦਿੱਲੀ ਤੋਂ ਆਏ ਸ਼ਰਧਾਲੂ ਸ਼ੁਭਮ ਕੁਮਾਰ ਨੇ ਕਿਹਾ,''ਅਸੀਂ ਹੈਲੀਕਾਪਟਰ ਸੇਵਾ ਮੁੜ ਸ਼ੁਰੂ ਹੋਣ ਅਤੇ ਮੰਦਰ ਪ੍ਰਬੰਧਨ ਵਲੋਂ ਕੀਤੀਆਂ ਗਈਆਂ ਵਿਵਸਥਾਵਾਂ ਤੋਂ ਖੁਸ਼ ਹਾਂ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e