J&K ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਆਰਮੀ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ
Thursday, Aug 11, 2022 - 04:15 PM (IST)
ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਰਾਜੌਰੀ ਜ਼ਿਲ੍ਹੇ ’ਚ ਇਕ ਆਰਮੀ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੰਕਲਪ ਜਤਾਇਆ। ਦੱਸ ਦੇਈਏ ਕਿ ਰਾਜੌਰੀ ਜ਼ਿਲ੍ਹੇ ’ਚ ਆਰਮੀ ਦੇ ਇਕ ਕੈਂਪ ’ਤੇ ਦੋ ਅੱਤਵਾਦੀਆਂ ਨੇ ‘ਫਿਦਾਯੀਨ’ ਹਮਲਾ ਕੀਤਾ ਸੀ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ। 4 ਘੰਟੇ ਤੱਕ ਚਲੀ ਗੋਲੀਬਾਰੀ ਮਗਰੋਂ ਫੋਰਸ ਨੇ ਦੋਹਾਂ ਅੱਤਵਾਦੀਆਂ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਰਾਜੌਰੀ ’ਚ ਆਰਮੀ ਕੈਂਪ ’ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ
ਸਿਨਹਾ ਨੇ ਟਵੀਟ ਕੀਤਾ, ‘‘ਰਾਜੌਰੀ ’ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਬਹਾਦਰ ਫ਼ੌਜੀਆਂ ਨੂੰ ਮੇਰਾ ਸਲਾਮ, ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹਮਲੇ ’ਚ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਸਾਨੂੰ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦੇ ਮਾੜੇ ਮਨਸੂਬਿਆਂ ਨਾਲ ਸਖ਼ਤੀ ਨਾਲ ਨਜਿੱਠਣਾ ਹੋਵੇਗਾ।