ਵੱਡਾ ਹਾਦਸਾ : ਡੋਰ ਬਣਾਉਣ ਵਾਲੀ ਫੈਕਟਰੀ ''ਚ ਜ਼ੋਰਦਾਰ ਧਮਾਕਾ, ਮਾਲਕ ਸਣੇ 3 ਦੀ ਮੌਤ
Friday, Feb 07, 2025 - 01:09 PM (IST)
![ਵੱਡਾ ਹਾਦਸਾ : ਡੋਰ ਬਣਾਉਣ ਵਾਲੀ ਫੈਕਟਰੀ ''ਚ ਜ਼ੋਰਦਾਰ ਧਮਾਕਾ, ਮਾਲਕ ਸਣੇ 3 ਦੀ ਮੌਤ](https://static.jagbani.com/multimedia/2025_2image_13_08_427696544blast.jpg)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮਾਂਝਾ (ਡੋਰ) ਫੈਕਟਰੀ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਧਮਾਕਾ ਹੋ ਗਿਆ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਫੈਕਟਰੀ ਮਾਲਕ ਦਾ ਹੱਥ ਕੱਟ ਕੇ 5 ਫੁੱਟ ਦੂਰ ਜਾ ਡਿੱਗਿਆ ਅਤੇ 2 ਮਜ਼ਦੂਰਾਂ ਦੇ ਚਿੱਥੜੇ ਉੱਡ ਗਏ। ਹਾਦਸਾ ਕਿਲਾ ਥਾਣਾ ਖੇਤਰ ਦੇ ਬਾਕਰਗੰਜ ਮੁਹੱਲੇ 'ਚ ਸ਼ੁੱਕਰਵਾਰ ਨੂੰ ਹੋਇਆ। ਫੈਕਟਰੀ 'ਚ ਡੋਰ ਲਈ ਸ਼ੀਸ਼ੇ ਦੀ ਗ੍ਰਾਇੰਡਿੰਗ ਦਾ ਕੰਮ ਚੱਲ ਰਿਹਾ ਸੀ, ਉਦੋਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਕੰਧ ਢਹਿ ਗਈ। ਨੇੜੇ-ਤੇੜੇ ਦਾ ਇਲਾਕਾ ਕੰਬ ਗਿਆ, ਲੋਕ ਭੂਚਾਲ ਦੇ ਡਰ ਕਾਰਨ ਘਰੋਂ ਬਾਹਰ ਦੌੜੇ। ਬਾਹਰ ਆ ਕੇ ਦੇਖਿਆ ਤਾਂ ਫੈਕਟਰੀ 'ਚ ਤਿੰਨ ਲੋਕ ਸੜੀ ਹੋਈ ਹਾਲਤ 'ਚ ਮਿਲੇ।
ਫੈਕਟਰੀ ਮਾਲਕ ਅਤੀਕ ਰਜਾ (45) ਅਤੇ ਮਜ਼ਦੂਰ ਸਰਤਾਜ (24) ਦੀ ਮੌਤ ਹੋ ਗਈ ਸੀ। ਮਜ਼ਦੂਰ ਫੈਜ਼ਾਨ (29) ਤੜਫ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਫੈਕਟਰੀ 'ਚ ਪਤੰਗ ਦੀ ਡੋਰ ਬਣਾਈ ਜਾ ਰਹੀ ਸੀ। ਧਮਾਕਾ ਕਿਵੇਂ ਹੋਇਆ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਫੈਕਟਰੀ 'ਚ ਡੋਰ ਨੂੰ ਧਾਰ ਦੇਣ ਲਈ ਸ਼ੀਸ਼ੇ ਦੀ ਗ੍ਰਾਇੰਡਿੰਗ ਦਾ ਕੰਮ ਚੱਲ ਰਿਹਾ ਸੀ। ਅਚਾਨਕ ਤੇਜ਼ਧਮਾਕਾ ਹੋਇਆ। ਹਾਦਸੇ 'ਚ ਫੈਕਟਰੀ ਦੇ ਮਾਲਕ ਅਤੀਕ ਰਜਾ ਅਤੇ 2 ਮਜ਼ਦੂਰਾਂ ਸਰਤਾਜ ਅਤੇ ਫੈਜ਼ਾਨ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8