ਮਹਾਦੇਵ ਦਾ ਆਦੇਸ਼ ਤਾਂ ਹੀ ਜਾਓਗੇ ਮਣੀਮਹੇਸ਼, ਮਿਟ ਜਾਣਗੇ ਸਭ ਕਲੇਸ਼

Thursday, Aug 29, 2024 - 02:06 PM (IST)

ਮਹਾਦੇਵ ਦਾ ਆਦੇਸ਼ ਤਾਂ ਹੀ ਜਾਓਗੇ ਮਣੀਮਹੇਸ਼, ਮਿਟ ਜਾਣਗੇ ਸਭ ਕਲੇਸ਼

ਚੰਬਾ- ਦੇਵੋਂ ਕੇ ਦੇਵ ਮਹਾਦੇਵ ਦੇ ਦਰਸ਼ਨ ਕਰਨਾ ਮਨੁੱਖ ਲਈ ਆਸਾਨ ਨਹੀਂ ਹੈ। ਸਮੁੰਦਰ ਤਲ ਤੋਂ ਲਗਭਗ 13000 ਮੀਟਰ ਦੀ ਉਚਾਈ 'ਤੇ ਸਥਿਤ ਕੈਲਾਸ਼ ਤੱਕ ਪਹੁੰਚਣ ਲਈ ਹਰ ਕਿਸੇ ਨੂੰ ਮੁਸ਼ਕਲ ਪ੍ਰੀਖਿਆ 'ਚੋਂ ਲੰਘਣਾ ਪੈਂਦਾ ਹੈ। ਯਾਤਰਾ ਲਈ ਵੀ ਮਹਾਦੇਵ ਦਾ ਹੁਕਮ ਜ਼ਰੂਰੀ ਹੈ। ਆਦੇਸ਼ ਤੋਂ ਬਿਨਾਂ ਯਾਤਰਾ ਅਧੂਰੀ ਰਹਿ ਸਕਦੀ ਹੈ। ਆਦੇਸ਼ ਮਿਲਣ 'ਤੇ ਹਰ ਮੁਸ਼ਕਲ ਨੂੰ ਪਾਰ ਕਰਦੇ ਹੋਏ ਮਣੀਮਹੇਸ਼ ਪਹੁੰਚ ਜਾਓਗੇ। ਇਸ ਵਾਰ ਜਨਮ ਅਸ਼ਟਮੀ ਮੌਕੇ ਛੋਟੇ ਇਸ਼ਨਾਨ ਮੌਕੇ ਮਣੀਮਹੇਸ਼ 'ਚ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। 

ਹਾਲਾਤ ਅਜਿਹੇ ਸਨ ਕਿ ਰਸਤੇ ਜਾਮ ਹੋ ਗਏ ਸਨ। ਵੱਖ-ਵੱਖ ਪੜਾਵਾਂ 'ਤੇ ਲਗਾਏ ਗਏ ਲੰਗਰਾਂ 'ਤੇ ਲੰਮੀਆਂ ਕਤਾਰਾਂ ਲੱਗ ਗਈਆਂ। ਰਾਤ ਦੇ ਹਨ੍ਹੇਰੇ 'ਚ ਲੋਕਾਂ ਨੂੰ ਸਿਰ ਢੱਕਣ ਲਈ ਵੀ ਆਸਰਾ ਨਹੀਂ ਮਿਲਿਆ। ਜਿੰਨੇ ਵੀ ਟੈਂਟ ਲਾਏ ਗਏ ਸਨ, ਉਨ੍ਹਾਂ ਵਿਚ ਪੈਰ ਰੱਖਣ ਦੀ ਵੀ ਕੋਈ ਥਾਂ ਨਹੀਂ ਬਚੀ ਸੀ। ਨਿੱਜੀ ਦੁਕਾਨਾਂ ਵੀ ਭਰੀਆਂ ਹੋਈਆਂ ਸਨ। ਸਾਰਿਆਂ ਦਾ ਟੀਚਾ ਡਲ ਝੀਲ ਤੱਕ ਪਹੁੰਚਣਾ ਸੀ ਅਤੇ ਇਸ ਲਈ ਭੋਲੇਾਥ ਦੇ ਭਗਤ ਹਰ ਪ੍ਰੀਖਿਆ 'ਚੋਂ ਲੰਘਣ ਲਈ ਤਿਆਰ ਸਨ।

PunjabKesari

ਜਲੰਧਰ ਦੇ ਸੌਰਭ ਸੇਠੀ ਪਹਿਲੀ ਵਾਰ ਮਣੀਮਹੇਸ਼ ਯਾਤਰਾ 'ਤੇ ਗਏ। ਹਡਸਰ ਤੋਂ ਜੋਤ ਦਾ ਗੋਠ ਤੱਕ ਆਸਾਨੀ ਨਾਲ ਉਨ੍ਹਾਂ ਨੇ ਯਾਤਰਾ ਪੂਰੀ ਕਰ ਲਈ ਪਰ ਅੱਗੇ ਦੀ ਯਾਤਰਾ ਮੁਸ਼ਕਲ ਹੁੰਦੀ ਜਾ ਰਹੀ ਸੀ। ਕਿਸੇ ਤਰ੍ਹਾਂ ਦੁਨਾਲੀ ਪਹੁੰਚ ਗਏ। ਇੱਥੋਂ ਮਣੀਮਹੇਸ਼ ਲਈ 2 ਰਾਹ ਹਨ। ਘੱਟ ਦੂਰੀ ਵਾਲਾ ਰਾਹ ਪੁਲ 'ਤੇ ਜਾਮ ਹੋਣ ਕਾਰਨ ਲੱਗਭਗ ਬੰਦ ਸੀ, ਇਸ ਲਈ ਬਦਲਵੇਂ ਮਾਰਗ ਤੋਂ ਅੱਗੇ ਵੱਧਣ ਦਾ ਫ਼ੈਸਲਾ ਲਿਆ ਗਿਆ ਪਰ ਖੜ੍ਹੀ ਚੜ੍ਹਾਈ ਵਿਚ ਉਨ੍ਹਾਂ ਦਾ ਸਾਹ ਫੁਲਣ ਲੱਗਾ। ਸ਼ਰਧਾ ਦੇ ਚੱਲਦੇ ਉਹ ਲਗਾਤਾਰ ਅੱਗੇ ਵੱਧਦੇ ਰਹੇ। ਪੈਰਾਂ 'ਚ ਛਾਲੇ ਪੈ ਗਏ ਸਨ, ਇੱਥੇ ਡਾਕਟਰਾਂ ਦੀ ਸਲਾਹ ਮਗਰੋਂ ਫਿਰ ਤੋਂ ਅੱਗੇ ਵੱਧਣ ਦੀ ਠਾਣ ਲਈ। ਇਸ ਤਰ੍ਹਾਂ ਕਰੀਬ 15 ਘੰਟਿਆਂ ਵਿਚ ਆਸਥਾ ਜ਼ਰੀਏ ਉਹ ਮਹਾਦੇਵ ਦੇ ਆਦੇਸ਼ 'ਤੇ ਡਲ ਝੀਲ ਪਹੁੰਚੇ।

PunjabKesari

ਓਧਰ ਚੰਬਾ ਦੇ ਕਵੀ ਅਤੇ ਸਮਾਜਸੇਵੀ ਭੁਪਿੰਦਰ ਜਸਰੋਟੀਆ ਦੱਸਦੇ ਹਨ ਕਿ ਮਣੀਮਹੇਸ਼ ਦੀ ਯਾਤਰਾ ਆਸਾਨ ਨਹੀਂ ਹੈ। ਇੱਥੇ ਭੋਲੇਨਾਥ ਦੇ ਹੁਕਮ ਨਾਲ ਹੀ ਜਾਇਆ ਜਾਂਦਾ ਹੈ। ਜੋ ਵੀ ਕੈਲਾਸ਼ ਪਹੁੰਚਦੇ ਹਨ, ਉਹ ਸ਼ਿਵ ਦੇ ਆਦੇਸ਼ 'ਤੇ ਪਹੁੰਚਦੇ ਹਨ। ਆਦੇਸ਼ ਨਾ ਹੋਣ 'ਤੇ ਹਜ਼ਾਰਾਂ ਲੋਕ ਵਿਚ ਰਸਤੇ ਹੀ ਵਾਪਸ ਹੋ ਜਾਂਦੇ ਹਨ। 8 ਘੰਟੇ ਦੀ ਸਿੱਧੀ ਚੜ੍ਹਾਈ ਚੜ੍ਹ ਸਕੀਏ ਤਾਂ ਘਰ ਤੋਂ ਕਦਮ ਪੁੱਟੋ। ਚਿੰਤਨ ਕਰ ਲਓ ਕਿ ਸਰੀਰ ਵਿਚ ਕਿੰਨੀ ਸਮਰੱਥਾ ਹੈ। ਕੀ ਅਸੀਂ ਇੰਨਾ ਸਫ਼ਰ ਇਕਦਮ ਚੜ੍ਹਾਈ ਚੱਲ ਸਕਦੇ ਹਾਂ। ਛੋਟੀਆਂ ਮੁਸ਼ਕਲਾਂ ਆਉਣ ਤਾਂ ਪ੍ਰਸ਼ਾਸਨ ਨੂੰ ਕੋਸਣਾ ਬੰਦ ਕਰੋ। ਭਗਤ ਬਣਨ ਲਈ ਕਸ਼ਟ ਸਹਿਣੇ ਹੀ ਪੈਂਦੇ ਹਨ।


author

Tanu

Content Editor

Related News