42 ਦਿਨਾਂ ਬਾਅਦ ਬਹਾਲ ਹੋਇਆ ‘ਮਨਾਲੀ-ਲੇਹ’ ਮਾਰਗ
Tuesday, May 12, 2026 - 10:50 PM (IST)
ਮਨਾਲੀ, (ਨਿ. ਸ.)- ਬੀ. ਆਰ. ਓ. ਨੇ 42 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੰਗਲਵਾਰ ਨੂੰ ਮਨਾਲੀ-ਲੇਹ ਮਾਰਗ ਬਹਾਲ ਕਰ ਦਿੱਤਾ। ਰਣਨੀਤਕ ਪੱਖੋਂ ਮਹੱਤਵਪੂਰਨ 427 ਕਿਲੋਮੀਟਰ ਲੰਬੇ ਮਨਾਲੀ-ਲੇਹ ਮਾਰਗ ਨੂੰ ਖੋਲ੍ਹਣ ਦਾ ਕੰਮ ਬੀ. ਆਰ. ਓ. ਨੇ 27 ਮਾਰਚ ਨੂੰ ਸ਼ੁਰੂ ਕੀਤਾ ਸੀ। ਮੰਗਲਵਾਰ ਨੂੰ 42 ਦਿਨਾਂ ਬਾਅਦ ਇਹ ਸਫਲਤਾ ਹਾਸਲ ਹੋਈ।
ਲਾਹੌਲ-ਸਪੀਤੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੁਝ ਹੀ ਦਿਨਾਂ ਵਿਚ ਵਾਹਨਾਂ ਦੀ ਆਵਾਜਾਈ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਸਰਚੂ ਵਿਚ ਬੀ. ਆਰ. ਓ. ਦੀ ਦੀਪਕ ਅਤੇ ਹਿਮਾਂਕ ਯੋਜਨਾ ਦੇ ਅਧਿਕਾਰੀਆਂ ਨੇ ਇਕ-ਦੂਜੇ ਦਾ ਸਵਾਗਤ ਕੀਤਾ। ਬੀ. ਆਰ. ਓ. ਨੇ ‘ਗੋਲਡਨ ਹੈਂਡਸ਼ੇਕ ਸੈਰੇਮਨੀ’ ਮਨਾ ਕੇ ਇਸ ਸਫਲਤਾ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਬੀ. ਆਰ. ਓ. ਦੀ ਦੀਪਕ ਯੋਜਨਾ ਦੇ ਕਮਾਂਡਰ ਕਰਨਲ ਗੌਰਵ ਨੇ ਦੱਸਿਆ ਕਿ 16,040 ਫੁੱਟ ਉੱਚਾ ਬਾਰਾਲਾਚਾ ਦੱਰਾ ਬਹਾਲ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
