ਸਨਸਨੀਖੇਜ਼ ਵਾਰਦਾਤ : ਸ਼ਖ਼ਸ ਬਣਿਆ ਹੈਵਾਨ, ਪਰਿਵਾਰ ਦੇ 8 ਜੀਆਂ ਨੂੰ ਕੁਹਾੜੀ ਨਾਲ ਵੱਢਿਆ

Wednesday, May 29, 2024 - 10:19 AM (IST)

ਸਨਸਨੀਖੇਜ਼ ਵਾਰਦਾਤ : ਸ਼ਖ਼ਸ ਬਣਿਆ ਹੈਵਾਨ, ਪਰਿਵਾਰ ਦੇ 8 ਜੀਆਂ ਨੂੰ ਕੁਹਾੜੀ ਨਾਲ ਵੱਢਿਆ

ਛਿੰਦਵਾੜਾ (ਭਾਸ਼ਾ)- ਇਕ ਸ਼ਖ਼ਸ ਵਲੋਂ ਆਪਣੇ ਹੀ ਪਰਿਵਾਰ ਦੇ 8 ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 8 ਲੋਕਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਾਹੁਲਝਿਰੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 100 ਕਿਲੋਮੀਟਰ ਦੂਰ ਬੋਦਲ ਕਛਾਰ ਪਿੰਡ 'ਚ ਵਾਪਰੀ।

ਇਹ ਵੀ ਪੜ੍ਹੋ : ਰਾਮ ਰਹੀਮ ਕਤਲ ਕੇਸ 'ਚ ਬਰੀ, ਹਾਈ ਕੋਰਟ ਨੇ ਪਲਟਿਆ CBI ਕੋਰਟ ਦਾ ਫ਼ੈਸਲਾ

ਮ੍ਰਿਤਕਾਂ 'ਚ ਨੌਜਵਾਨ ਤੋਂ ਇਲਾਵਾ ਉਸ ਦੀ ਪਤਨੀ, ਮਾਂ, ਭਰਾ, ਭਰਜਾਈ, 16 ਸਾਲਾ ਭੈਣ, 5 ਸਾਲਾ ਭਤੀਜਾ, 4 ਸਾਲਾ ਅਤੇ ਡੇਢ ਸਾਲਾ 2 ਭਤੀਜੀਆਂ ਸ਼ਾਮ ਹਨ। ਦੱਸਿਆ ਗਿਆ ਹੈ ਕਿ 21 ਮਈ ਨੂੰ ਹੀ ਦੋਸ਼ੀ ਦਾ ਵਿਆਹ ਹੋਇਆ ਸੀ। ਦੋਸ਼ੀ ਮਾਨਸਿਕ ਰੂਪ ਤੋਂ ਬੀਮਾਰ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਅਤੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਸਮੇਤ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਪਿੰਡ ਪਹੁੰਚੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News