ਆਰਥਿਕ ਸੰਕਟ ’ਚ ਮਾਲਦੀਵ, ਮਦਦ ਮੰਗਣ ਲਈ ਭਾਰਤ ਪਹੁੰਚੇ ਰਾਸ਼ਟਰਪਤੀ ਮੁਈਜ਼ੂ
Monday, Oct 07, 2024 - 09:29 AM (IST)
ਮਾਲੇ/ਨਵੀਂ ਦਿੱਲੀ (ਏਜੰਸੀਆਂ)- ਮਾਲਦੀਵ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਚੋਣਾਂ ’ਚ ‘ਇੰਡੀਆ ਆਊਟ’ ਦਾ ਨਾਅਰਾ ਦੇਣ ਵਾਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਮਦਦ ਦੀ ਉਮੀਦ ਨਾਲ 5 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਗੈਂਗਵਾਰ 'ਚ ਔਰਤਾਂ ਤੇ ਬੱਚਿਆਂ ਸਣੇ 70 ਲੋਕਾਂ ਦੀ ਮੌਤ
ਮੁਈਜ਼ੂ ਨੇ ਭਾਰਤ ਆਉਣ ਤੋਂ ਪਹਿਲਾਂ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਮਾਲਦੀਵ ਦੀ ਮਦਦ ਲਈ ਅੱਗੇ ਆਵੇਗਾ। ਭਾਰਤ ਵਿਕਾਸ ਵਿਚ ਸਾਡੇ ਸਭ ਤੋਂ ਵੱਡੇ ਭਾਈਵਾਲਾਂ ’ਚੋਂ ਇਕ ਹੈ। ਉਹ ਸਾਡੀ ਹਾਲਤ ਤੋਂ ਪੂਰੀ ਤਰ੍ਹਾਂ ਜਾਣੂ ਹੈ। ਸਤੰਬਰ ਵਿਚ ਮਾਲਦੀਵ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 44 ਕਰੋੜ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ: Iran-Israel War: ਬਾਈਡੇਨ ਦੀ ਇਜ਼ਰਾਈਲ ਨੂੰ ਅਪੀਲ, ਆਮ ਨਾਗਰਿਕਾਂ ਨੂੰ ਨਾ ਪੁੱਜੇ ਨੁਕਸਾਨ
ਸਤੰਬਰ ਵਿਚ ਹੀ ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਮਾਲਦੀਵ ਦੀ ਕ੍ਰੈਡਿਟ ਰੇਟਿੰਗ ਘਟਾਉਂਦਿਆਂ ਕਿਹਾ ਸੀ ਕਿ ਉਸ ਦੇ ਡਿਫਾਲਟਰ ਹੋਣ ਦਾ ਖਤਰਾ ਵਧ ਗਿਆ ਹੈ। ਮੁਈਜ਼ੂ 10 ਅਕਤੂਬਰ ਤੱਕ ਭਾਰਤ ’ਚ ਰਹਿਣਗੇ।
ਇਹ ਵੀ ਪੜ੍ਹੋ: 6 ਮਹੀਨੇ ਦੇ ਬੱਚੇ ਨੂੰ ਚੂਹੇ ਦੇ ਕੱਟਣ 'ਤੇ ਪਿਓ ਨੂੰ ਹੋਈ ਜੇਲ੍ਹ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8