ਰਾਸਤਾ ਭਟਕਿਆ ਮਲੇਸ਼ੀਆਈ ਜਹਾਜ਼, ਪਹੁੰਚਿਆ ਉੜੀਸਾ

Saturday, Aug 10, 2019 - 10:07 PM (IST)

ਰਾਸਤਾ ਭਟਕਿਆ ਮਲੇਸ਼ੀਆਈ ਜਹਾਜ਼, ਪਹੁੰਚਿਆ ਉੜੀਸਾ

ਭੁਵਨੇਸ਼ਵਰ— ਵਿਸ਼ਾਖਾਪਟਨਮ ਵੱਲ ਜਾ ਰਿਹਾ ਇਕ ਮਲੇਸ਼ੀਆਈ ਕਾਰਗੋ ਸਮੁੰਦਰੀ ਜਹਾਜ਼ ਬੰਗਾਲ ਦੀ ਖਾੜੀ 'ਚ ਆਏ ਇਕ ਤੂਫਾਨ ਤੋਂ ਬਾਅਦ ਰਾਸਤਾ ਭਟਕ ਗਿਆ। ਦਿਸ਼ਾ ਤੋਂ ਭਟਕਣ ਤੋਂ ਬਾਅਦ ਜਹਾਜ਼ ਨੂੰ ਉੜੀਸਾ ਦੇ ਚਿੱਕਾ ਝੀਲ ਨੇੜੇ ਰੋਕਿਆ ਗਿਆ ਹੈ।
ਪੁਰੀ ਦੇ ਸਭ-ਡਿਵੀਜ਼ਨਲ ਪੁਲਸ ਅਧਿਕੀਰ ਕੇ.ਸੀ. ਮੁੰਡ ਨੇ ਦੱਸਿਆ ਕਿ ਬੰਗਾਲ ਦੀ ਖਾੜੀ 'ਚ ਤੂਫਾਨ 'ਚ ਫਸਣ ਤੋਂ ਬਾਅਦ ਜਹਾਜ਼ 'ਚ ਇਕ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਇਸ ਨੂੰ ਰਾਜਹੰਸ ਨੇੜੇ ਉਤਾਰਿਆ ਗਿਆ ਹੈ। ਮਲੇਸ਼ੀਆ ਤੋਂ ਕੱਚਾ ਲੋਹਾ ਅਤੇ ਹੋਰ ਖਣਿਜਾਂ ਨੂੰ ਲੈ ਕੇ ਆਏ ਇਸ ਜਹਾਜ਼ ਨੇ ਬੰਗਲਾਦੇਸ਼ 'ਚ ਸਾਮਾਨ ਨੂੰ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਉਹ ਵਿਸ਼ਾਖਾਪਟਨਮ ਬੰਦਰਗਾਹ ਜਾ ਰਿਹਾ ਸੀ।
ਬੰਗਾਲ ਦੀ ਖਾੜੀ ਤੋਂ ਜਾ ਰਹੇ ਇਸ ਜਹਾਜ਼ 'ਚ ਤਕਨੀਕੀ ਖਰਾਬੀ ਆਈ, ਜਿਸ ਤੋਂ ਬਾਅਦ ਇਹ ਆਪਣੇ ਰਾਸਤੇ ਤੋਂ ਭਟਕ ਗਿਆ। ਇਸ 'ਚ ਕੁਲ 10 ਕਰੂ ਮੈਂਬਰ ਹਨ। ਜਿਨ੍ਹਾਂ 'ਚ 7 ਮਲੇਸ਼ਾਈ ਨਾਗਰਿਕਾਂ ਸਣੇ ਦੋ ਫਿਲੀਪੀਨਸ ਤੇ ਇਕ ਭਾਰਤ ਦਾ ਨਾਗਰਿਕ ਸ਼ਾਮਲ ਹੈ। ਕ੍ਰਿਸ਼ਣ ਪ੍ਰਸਾਦ ਪੁਲਸ ਥਾਣੇ 'ਚ ਇੰਚਾਰਜ ਸੁਧੀਰ ਰੰਜਨ ਸਾਹੁ ਨੇ ਕਿਹਾ ਕਿ ਇੰਜੀਨੀਅਰਾਂ ਤੇ ਮੈਕੇਨਿਕਾਂ ਨੂੰ ਇਸ ਦੀ ਮੁਰੰਮਦ ਲਈ ਸੱਦਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਕਰਮਚਾਰੀਆਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ।


author

Inder Prajapati

Content Editor

Related News