ਜਿਣਸੀ ਸੋਸ਼ਣ ਮਾਮਲੇ ''ਚ ਮੇਜਰ ਜਨਰਲ ਬਰਖਾਸਤ, ਫੌਜ ਮੁਖੀ ਨੇ ਕੀਤੀ ਪੁਸ਼ਟੀ
Friday, Aug 16, 2019 - 09:07 PM (IST)

ਨਵੀਂ ਦਿੱਲੀ— ਭਾਰਤੀ ਫੌਜ ਦੇ ਸੇਵਾਰਤ ਮੇਜਰ ਜਨਰਲ ਨੂੰ ਇਕ ਮਹਿਲਾ ਅਧਿਕਾਰੀ ਦੇ ਕਥਿਤ ਜਿਣਸੀ ਸੋਸ਼ਣ ਮਾਮਲੇ 'ਚ ਸ਼ੁੱਕਰਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਫੌਜੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੇਜਰ ਜਨਰਲ ਆਰ.ਐੱਸ. ਜਸਵਾਲ ਨੂੰ ਪਿਛਲੇ ਸਾਲ ਦਸੰਬਰ 'ਚ ਜਨਰਲ ਕੋਰਟ ਮਾਰਸ਼ਲ ਵੱਲੋਂ ਸੁਣਾਈ ਗਈ ਸਜ਼ਾ ਨੂੰ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਮਨਜ਼ੂਰੀ ਦੇ ਦਿੱਤੀ।
ਚੰਡੀਮੰਦਰ ਦੇ ਪੱਛਮੀ ਫੌਜ ਕਮਾਨ ਦੇ ਤਹਿਤ ਆਉਣ ਵਾਲ ਜਨਰਲ ਕੋਰਟ ਮਾਰਸ਼ਲ ਨੇ ਆਈ.ਪੀ.ਸੀ. ਦੀ ਧਾਰਾ 354ਏ ਤੇ ਫੌਜੀ ਕਾਨੂੰਨ ਦੀ ਧਾਰਾ 45 ਦੇ ਤਹਿਤ ਜਸਵਾਲ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਬਰਖਾਸਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ। ਇਕ ਸੂਤਰ ਨੇ ਦੱਸਿਆ ਕਿ, 'ਫੌਜ ਮੁੱਖੀ ਨੇ ਜੀ.ਸੀ.ਐੱਮ. ਵੱਲੋਂ ਮੇਜਰ ਜਨਰਲ ਨੂੰ ਦਿੱਤੀ ਗਈ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ।'