ਮਹੇਸ਼ ਨੌਮੀ ''ਤੇ 23 ਜੂਨ ਨੂੰ ਕਾਸ਼ੀ ''ਚ ਨਿਕਲੇਗੀ ਸ਼ਾਨਦਾਰ ਕਲਸ਼ ਯਾਤਰਾ
Thursday, Jun 18, 2026 - 02:24 PM (IST)
ਵਾਰਾਣਸੀ- ਮਾਹੇਸ਼ਵਰੀ ਸਮਾਜ ਵਲੋਂ 23 ਜੂਨ ਨੂੰ ਮਹੇਸ਼ ਨੌਮੀ ਨੂੰ ਸ਼ਰਧਾ ਅਤੇ ਸ਼ਾਨ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਭਗਵਾਨ ਮਹੇਸ਼ ਦੀ ਕਿਰਪਾ ਅਤੇ ਮਾਹੇਸ਼ਵਰੀ ਵੰਸ਼ ਦੀ ਉਤਪਤੀ ਦਾ ਪ੍ਰਤੀਕ ਹੈ। ਆਯੋਜਨ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਲਈ ਸ਼ਨੀਵਾਰ ਨੂੰ ਮਹਿਮੂਰਗੰਜ ਸਥਿਤ ਮਾਹੇਸ਼ਵਰੀ ਭਵਨ 'ਚ ਸਮਾਜ ਦੀ ਜ਼ਰੂਰੀ ਬੈਠਕ ਆਯੋਜਿਤ ਕੀਤੀ ਗਈ। ਮਾਹੇਸ਼ਵਰੀ ਸਮਾਜ ਦੇ ਪ੍ਰਸ਼ਾਸਨਿਕ ਅਤੇ ਪ੍ਰੀਸ਼ਦ ਦੇ ਮੀਡੀਆ ਮੁਖੀ ਗੌਰਵ ਰਾਠੀ ਨੇ ਦੱਸਿਆ ਕਿ ਮਹੇਸ਼ ਨੌਮੀ ਦੇ ਦਿਨ 23 ਜੂਨ ਨੂੰ ਸਵੇਰੇ 6.30 ਵਜੇ ਦਸ਼ਾਸ਼ਵਮੇਧ ਘਾਟ ਤੋਂ ਸ਼ਾਨਦਾਰ ਕਲਸ਼ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਗੋਦੌਲੀਆ, ਕੋਤਵਾਲਪੁਰਾ ਅਤੇ ਬਾਂਸਫਾਟਕ ਮਾਰਗ ਤੋਂ ਹੁੰਦੇ ਹੋਏ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਪਹੁੰਚੇਗੀ। ਯਾਤਰਾ 'ਚ ਵੱਡੀ ਗਿਣਤੀ 'ਚ ਮਹਿਲਾ, ਪੁਰਸ਼ ਅਤੇ ਨੌਜਵਾਨ ਰਵਾਇਤੀ ਪਹਿਰਾਵੇ 'ਚ ਸ਼ਾਮਲ ਹੋਣਗੇ। ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਉੱਤਰ ਪ੍ਰਦੇਸ਼ ਸਰਕਾਰ ਦੇ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਦਯਾਸ਼ੰਕਰ ਮਿਸ਼ਰਾ 'ਦਿਆਲੂ' ਸ਼ਮੂਲੀਅਤ ਕਰਨਗੇ।
ਸ਼੍ਰੀ ਰਾਠੀ ਨੇ ਦੱਸਿਆ ਕਿ ਮਹੇਸ਼ ਨੌਮੀ ਸਿਰਫ਼ ਧਾਰਮਿਕ ਉਤਸਵ ਨਹੀਂ ਸਗੋਂ ਸਮਾਜ ਦੀ ਏਕਤਾ, ਸੇਵਾ, ਸੱਭਿਆਚਾਰ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਤਿਉਹਾਰ ਵੀ ਹੈ। ਇਸ ਮੌਕੇ ਸਮਾਜ ਦੇ ਸਾਰੇ ਮੈਂਬਰ ਨਵੇਂ ਕੱਪੜੇ ਪਹਿਨ ਕੇ ਘਰਾਂ ਨੂੰ ਸਜਾਉਣਗੇ ਅਤੇ ਰਵਾਇਤੀ ਪਕਵਾਨ ਬਣਾ ਕੇ ਤਿਉਹਾਰ ਨੂੰ ਪਰਿਵਾਰਕ ਅਤੇ ਸਮਾਜਿਕ ਸਦਭਾਵਨਾ ਨਾਲ ਮਨਾਉਣਗੇ। ਉਨ੍ਹਾਂ ਦੱਸਿਆ ਕਿ ਮਾਹੇਸ਼ਵਰੀ ਪ੍ਰੀਸ਼ਦ ਵਲੋਂ 19 ਜੂਨ ਤੋਂ 'ਮਹੇਸ਼ ਹਫ਼ਤੇ' ਦਾ ਸ਼ੁੱਭਆਰੰਭ ਹੋਣਗੇ। ਇਨ੍ਹਾਂ 'ਚ ਰਾਤ ਦਾ ਕ੍ਰਿਕਟ ਟੂਰਨਾਮੈਂਟ, ਬੱਚਿਆਂ ਨੂੰ ਮੁਫ਼ਤ ਕਿਤਾਬਾਂ ਤੇ ਸਟੇਸ਼ਨਰੀ ਕਿਟਾਂ ਦੀ ਵੰਡ, ਖਿਚੜੀ ਅਤੇ ਸ਼ਰਬਤ ਦੀ ਵੰਡ, ਖੂਨਦਾਨ ਕੈਂਪ, ਅੱਖਾਂ ਦਾਨ ਜਾਗਰੂਕਤਾ ਮੁਹਿੰਮ, ਮੁਫ਼ਤ ਪੀਣ ਵਾਲੇ ਪਾਣੀ ਦੇ ਸਟਾਲ ਦੀ ਸਥਾਪਨਾ ਅਤੇ ਵਾਤਾਵਰਣ ਸੁਰੱਖਿਆ 'ਤੇ ਇਕ ਜਨਤਕ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹਨ। ਮਹੇਸ਼ ਨੌਮੀ ਤਿਉਹਾਰ 24 ਜੂਨ ਨੂੰ ਮਹੇਸ਼ਵਰੀ ਭਵਨ ਵਿਖੇ ਭਗਵਾਨ ਸ਼ਿਵ ਦੀ ਪੂਜਾ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਭਾਈਚਾਰੇ ਦੇ ਮੁੱਖ ਮੈਂਬਰਾਂ ਦੇ ਸਨਮਾਨ ਅਤੇ ਪੁਰਸਕਾਰ ਵੰਡ ਨਾਲ ਸਮਾਪਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
