ਮਾਂ ਨੇ ਸਮੋਸਾ ਖਰੀਦਣ ਲਈ ਝਿੜਕਿਆ, 11 ਸਾਲਾ ਮੁੰਡੇ ਨੇ ਫਾਹਾ ਲਗਾ ਦਿੱਤੀ ਜਾਨ

Tuesday, Jul 21, 2020 - 06:32 PM (IST)

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ 11 ਸਾਲਾ ਮੁੰਡੇ ਨੇ ਸਮੋਸਾ ਖਰੀਦਣ ਨੂੰ ਲੈ ਕੇ ਮਾਂ ਦੇ ਝਿੜਕਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪੁਲਸ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਿੱਟੀਖਦਾਨ ਇਲਾਕੇ ਦੇ ਗੰਗਾ ਨਗਰ 'ਚ ਸਥਿਤ ਆਪਣੇ ਘਰ 'ਤੇ ਐਤਵਾਰ ਨੂੰ ਵੀਰੂ ਨੱਥੂ ਸਾਹੂ ਦੀ ਲਾਸ਼ ਪੱਖੇ ਨਾਲ ਲਟਕੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ ਪਰਿਵਾਰ ਲਾਕਡਾਊਨ (ਤਾਲਾਬੰਦੀ) ਕਾਰਨ ਆਪਣੇ ਛੋਟੇ ਜਿਹੇ ਵਪਾਰ 'ਚ ਹੋਏ ਘਾਟੇ ਕਾਰਨ ਆਰਥਿਕ ਤੰਗੀ 'ਚੋਂ ਲੰਘ ਰਿਹਾ ਸੀ।

ਅਧਿਕਾਰੀ ਨੇ ਕਿਹਾ ਕਿ 7ਵੀਂ ਜਮਾਤ ਦੇ ਵਿਦਿਆਰਥੀ ਵੀਰੂ ਨੇ ਮਾਂ ਤੋਂ ਬਿਨਾਂ ਪੁੱਛੇ ਘਰੋਂ 10 ਰੁਪਏ ਲਏ ਅਤੇ ਇਕ ਸਮੋਸਾ ਖਰੀਦਿਆ, ਜਿਸ ਨੂੰ ਬਾਅਦ 'ਚ ਉਸ ਦੇ ਵੱਡੇ ਭਰਾ ਨੇ ਖਾਧਾ। ਉਨ੍ਹਾਂ ਨੇ ਦੱਸਿਆ ਕਿ ਮੁੰਡੇ ਦੀ ਮਾਂ ਨੇ ਉਸ ਦੀ ਮਨਜ਼ੂਰੀ ਦੇ ਬਿਨਾਂ ਪੈਸੇ ਲੈਣ ਲਈ ਉਸ ਨੂੰ ਝਿੜਕਿਆ, ਜਿਸ ਤੋਂ ਦੁਖੀ ਹੋ ਕੇ ਨਾਬਾਲਗ ਨੇ ਰਸੋਈ 'ਚ ਜਾ ਕੇ ਸਾੜੀ ਨਾਲ ਫਾਹਾ ਲਗਾ ਲਿਆ। ਅਧਿਕਾਰੀ ਨੇ ਕਿਹਾ ਕਿ ਗਿੱਟੀਖਦਾਨ ਪੁਲਸ ਨੇ ਇਸ ਸੰਬੰਧ 'ਚ ਹਾਦਸਾਗ੍ਰਸਤ ਮੌਤ ਦਾ ਮਾਮਲਾ ਦਰਜ ਕੀਤਾ ਹੈ।


DIsha

Content Editor

Related News