ਮਹਾਕੁੰਭ 'ਚ ਮੁੜ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
Friday, Feb 07, 2025 - 11:47 AM (IST)
ਪ੍ਰਯਾਗਰਾਜ- ਮਹਾਕੁੰਭ ਮੇਲਾ ਖੇਤਰ 'ਚ ਇਕ ਵਾਰ ਮੁੜ ਅੱਗ ਲੱਗ ਗਈ। ਸ਼ੰਕਰਾਚਾਰੀਆ ਮਾਰਗ 'ਤੇ ਸਕੈਟਰ-18 'ਚ ਕਈ ਪੰਡਾਲ ਸੜ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਭੀੜ ਨੂੰ ਮੌਕੇ ਤੋਂ ਹਟਾਇਆ ਜਾ ਰਿਹਾ ਹੈ। ਚਾਰੇ ਪਾਸੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਅੱਗ ਕਿਹੜੇ ਕਾਰਨਾਂ ਕਰ ਕੇ ਲੱਗੀ, ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਹੈ। ਇਸ ਤੋਂ ਪਹਿਲੇ 19 ਜਨਵਰੀ ਨੂੰ ਅੱਗ ਲੱਗੀ ਸੀ। ਉਸ ਸਮੇਂ ਗੀਤਾ ਪ੍ਰੈੱਸ ਦੇ 180 ਕਾਟੇਜ ਸੜ ਗਏ ਸਨ।
ਮਹਾਕੁੰਭ ਦਾ ਅੱਜ 26ਵਾਂ ਦਿਨ ਹੈ। ਸ਼ੁੱਕਰਵਾਰ ਨੂੰ ਸੰਗਮ 'ਚ ਸ਼ਰਧਾਲੂਆਂ ਦੀ ਭੀੜ ਹੈ। ਕੱਲ੍ਹ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਹੋਰ ਭੀੜ ਵਧ ਸਕਦੀ ਹੈ। ਹਾਲਾਂਕਿ ਭੀੜ ਦੇ ਹਿਸਾਬ ਨਾਲ ਪੁਲਸ ਯੋਜਨਾ 'ਚ ਤਬਦੀਲੀ ਕਰ ਰਹੀ ਹੈ। ਮਹਾਕੁੰਭ 'ਚ ਜ਼ਿਆਦਾਤਰ ਅਖਾੜਿਆਂ ਨੇ ਹੁਣ ਪੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸ਼ਰਧਾਲੂਆਂ ਨੂੰ ਅਖਾੜਿਆਂ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਪ੍ਰਸ਼ਾਸਨ ਅਨੁਸਾਰ ਮਹਾਕੁੰਭ 'ਚ 13 ਜਨਵਰੀ ਤੋਂ ਹੁਣ ਤੱਕ 40 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਅਜੇ ਮੇਲਾ 19 ਦਿਨ ਹੋਰ ਚੱਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8