ਮਾਤਾ ਵੈਸ਼ਨੋ ਦੇਵੀ ਜਾਣਾ ਹੁਣ ਹੋਰ ਪਵੇਗਾ ਮਹਿੰਗਾ
Wednesday, Sep 11, 2024 - 04:04 PM (IST)
![ਮਾਤਾ ਵੈਸ਼ਨੋ ਦੇਵੀ ਜਾਣਾ ਹੁਣ ਹੋਰ ਪਵੇਗਾ ਮਹਿੰਗਾ](https://static.jagbani.com/multimedia/2024_9image_16_03_589300263151.jpg)
ਕਟੜਾ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਖ਼ਬਰ ਕੰਮ ਦੀ ਹੈ। ਦਰਅਸਲ ਹੈਲੀਕਾਪਟਰ ਤੋਂ ਭਵਨ ਤੱਕ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਜਾਣਕਾਰੀ ਮੁਤਾਬਕ ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਤੱਕ ਹੈਲੀਕਾਪਟਰ ਜ਼ਰੀਏ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਸਜਿਦ ਵਿਵਾਦ: ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਤੋੜੇ ਬੈਰੀਕੇਡਜ਼, ਪੁਲਸ ਵਲੋਂ ਲਾਠੀਚਾਰਜ
ਯਾਤਰੀ ਕਿਰਾਇਆ ਵਧਾ ਕੇ 2210 ਰੁਪਏ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ 2100 ਰੁਪਏ ਸੀ। ਇਸ ਤਰ੍ਹਾਂ ਨਾਲ ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਦੀ ਹੈਲੀਕਾਪਟਰ ਯਾਤਰਾ ਨੂੰ ਮਹਿੰਗਾ ਕੀਤੇ ਜਾਣ ਨਾਲ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈਣ ਵਾਲਾ ਹੈ। ਕਿਰਾਏ ਦੀਆਂ ਇਹ ਨਵੀਆਂ ਦਰਾਂ 16 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ, ਜਿਸ ਤੋ ਬਾਅਦ ਸ਼ਰਧਾਲੂਆਂ 2100 ਰੁਪਏ ਦੀ ਥਾਂ 2210 ਰੁਪਏ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ- 3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ
ਜ਼ਿਕਰਯੋਗ ਹੈ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਤ੍ਰਿਕੂਟਾ ਪਰਬਤ ਵਿਚ ਸਥਿਤ ਮਾਂ ਦੇ ਭਵਨ ਤੱਕ ਪਹੁੰਚਣ ਲਈ ਕਾਫੀ ਮੁਸ਼ਕਲ ਚੜ੍ਹਾਈ ਚੜ੍ਹਣੀ ਪੈਂਦੀ ਹੈ। ਇਹ ਹੀ ਕਾਰਨ ਹੈ ਕਿ ਕਈ ਲੋਕ ਘੋੜੇ, ਖੱਚਰ ਅਤੇ ਪਾਲਕੀ ਤੋਂ ਇਲਾਵਾ ਹੈਲੀਕਾਪਟਰ ਤੋਂ ਜਾਣਾ ਜ਼ਿਆਦਾ ਆਸਾਨ ਸਮਝਦੇ ਹਨ। ਜੇਕਰ ਸਾਧਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸੁਵਿਧਾਜਨਕ ਹੈਲੀਕਾਪਟਰ ਹੁੰਦਾ ਹੈ। ਇਹ ਯਾਤਰਾ ਭਾਵੇਂ ਹੀ ਮੁਸ਼ਕਲ ਹੈ ਪਰ ਇੱਥੋਂ ਦਾ ਦ੍ਰਿਸ਼ ਬੇਹੱਦ ਅਲੌਕਿਕ ਹੈ, ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ੌਫ; ਸਰਕਾਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8