ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮੀ ਨੇ ਉਸ ਦੇ 15 ਮਹੀਨੇ ਦੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ

Tuesday, Apr 25, 2023 - 11:21 AM (IST)

ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮੀ ਨੇ ਉਸ ਦੇ 15 ਮਹੀਨੇ ਦੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ 15 ਮਹੀਨੇ ਦੇ ਬੱਚੇ ਨੂੰ ਉਬਲਦੇ ਪਾਣੀ ਦੀ ਬਾਲਟੀ 'ਚ ਸੁੱਟ ਕੇ ਮਾਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੇ ਇਸ ਬੱਚੇ ਦੀ ਮਾਂ ਨਾਲ ਨਾਜਾਇਜ਼ ਸੰਬੰਧ ਸਨ। ਪੁਲਸ ਨੇ ਦੱਸਿਆ ਕਿ ਇਹ ਘਟਨਾ 6 ਅਪ੍ਰੈਲ ਨੂੰ ਚਾਕਣ ਨੇੜੇ ਸ਼ੇਤ ਪਿੰਪਲਗਾਂਵ 'ਚ ਵਾਪਰੀ। ਬੱਚਾ ਗਰਮ ਪਾਣੀ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ 18 ਅਪ੍ਰੈਲ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਇੰਸਪੈਕਟਰ ਵੈਭਵ ਸ਼ਿੰਗਰੇ ਨੇ ਦੱਸਿਆ ਕਿ ਦੋਸ਼ੀ ਨੂੰ 2 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਬੱਚੇ ਦੀ ਮਾਂ ਤੋਂ ਨਾਰਾਜ਼ ਸੀ, ਕਿਉਂਕਿ ਉਹ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ।

ਇਹ ਵੀ ਪੜ੍ਹੋ : ਵੀਡੀਓ ਦੇਖਦੇ ਸਮੇਂ ਹੱਥ 'ਚ ਫਟਿਆ ਮੋਬਾਇਲ, 8 ਸਾਲਾ ਬੱਚੀ ਦੀ ਦਰਦਨਾਕ ਮੌਤ

ਉਨ੍ਹਾਂ ਕਿਹਾ,''ਜਾਂਚ 'ਚ ਪਤਾ ਲੱਗਾ ਕਿ ਜਦੋਂ ਔਰਤ ਘਰ ਨਹੀਂ ਸੀ, ਉਦੋਂ ਦੋਸ਼ੀ ਨੇ ਬੱਚੇ ਨੂੰ ਉਬਲਦੇ ਪਾਣੀ ਦੀ ਬਾਲਟੀ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਕਹਾਣੀ ਬਣਾ ਦਿੱਤੀ ਕਿ ਬੱਚਾ ਅਚਾਨਕ ਬਾਲਟੀ ਨਾਲ ਟਕਰਾਇਆ ਅਤੇ ਗਰਮ ਪਾਣੀ ਉਸ 'ਤੇ ਡਿੱਗ ਗਿਆ।'' ਉਨ੍ਹਾਂ ਦੱਸਿਆ ਕਿ ਔਰਤ ਦੀ ਭੈਣ ਨੇ ਦੋਸ਼ੀ ਨੂੰ ਬੱਚੇ ਨੂੰ ਗਰਮ ਪਾਣੀ ਦੀ ਬਾਲਟੀ 'ਚ ਸੁੱਟਦੇ ਹੋਏ ਦੇਖ ਲਿਆ ਸੀ ਪਰ ਦੋਸ਼ੀ ਨੇ ਉਸ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਅਧਿਕਾਰੀ ਨੇ ਕਿਹਾ,''ਬੱਚੇ ਦੀ ਮੌਤ ਤੋਂ ਬਾਅਦ ਔਰਤ ਦੀ ਭੈਣ ਨੇ ਉਸ ਨੂੰ ਅਸਲੀਅਤ ਦੱਸੀ। ਇਸ ਤੋਂ ਬਾਅਦ ਬੱਚੇ ਦੀ ਮਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਵਿਅਕਤੀ ਖ਼ਿਲਾਫ਼ ਭਾਰਤੀ ਦੰਡਾਵਲੀ ਦੇ ਧਾਰਾ 302 (ਕਤਲ) ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ।'' ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News