ਕੋਰੋਨਾ ਦਾ ਕੇਸ ਮਿਲਣ ''ਤੇ ਪੂਰਾ ਦਫ਼ਤਰ ਨਹੀਂ ਹੋਵੇਗਾ ਸੀਲ!

04/28/2020 2:18:14 PM

ਨਵੀਂ ਦਿੱਲੀ- ਲਾਕਡਾਊਨ ਤੋਂ ਬਾਅਦ ਕੰਮਕਾਰ ਖੁੱਲਣ ਵਾਲੇ ਦਫ਼ਤਰਾਂ ਦੇ ਕੰਪਲੈਕਸ 'ਚ ਜੇਕਰ ਕੋਰੋਨਾ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਪੂਰਾ ਦਫ਼ਤਰ ਸੀਲ ਨਾ ਕੀਤਾ ਜਾਵੇ। ਮਾਮਲੇ ਤੋਂ ਜਾਣੂੰ ਅਧਿਕਾਰੀਆਂ ਨੇ ਦੱਸਿਆ ਕਿ ਵਾਇਰਸ ਦਾ ਪ੍ਰਸਾਰ ਘਟਾਉਣ ਦੇ ਉਪਾਵਾਂ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਜੋ ਪ੍ਰੋਟੋਕਾਲ ਬਣਾਇਆ ਜਾ ਰਿਹਾ ਹੈ, ਉਸ 'ਚ ਇਹ ਪ੍ਰਬੰਧ ਸ਼ਾਮਲ ਕੀਤਾ ਜਾ ਸਕਦਾ ਹੈ।

ਪੂਰੇ ਦਫ਼ਤਰ ਨੂੰ ਸੀਲ ਨਹੀਂ ਕੀਤਾ ਜਾਵੇਗਾ
ਇਕ ਅਧਿਕਾਰੀ ਨੇ ਦੱਸਿਆ,''ਪੂਰੇ ਦਫ਼ਤਰ ਨੂੰ ਸੀਲ ਨਹੀਂ ਕੀਤਾ ਜਾਵੇਗਾ ਜਾਂ ਉਸ ਨੂੰ ਕੰਟੇਨਮੈਂਟ ਜ਼ੋਨ ਐਲਾਨ ਨਹੀਂ ਕੀਤਾ ਜਾਵੇਗਾ। ਇਸ ਦੀ ਬਜਾਏ ਕੋਰੋਨਾ ਪਾਜ਼ੀਟਿਵ ਪਾਏ ਗਏ ਸ਼ਖਸ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਅਤੇ ਫਲੋਰ ਜਾਂ ਸੰਬੰਧਤ ਏਰੀਆ ਨੂੰ ਡਿਸਇੰਫੈਕਟ ਕੀਤਾ ਜਾਵੇਗਾ। ਇਹ ਕੰਮ ਲੋਕਲ ਅਥਾਰਟੀਜ਼ ਦੀ ਸਲਾਹ 'ਤੇ ਕੀਤਾ ਜਾਵੇਗਾ।''

3 ਮਹੀਨੇ ਲਈ ਸੀਲ ਕਰਨ ਦਾ ਕੋਈ ਨਿਰਦੇਸ਼ ਨਹੀਂ
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਮੈਜਿਸਟਰੇਟ ਹੈਲਥ ਐਕਸਪਰਟਸ ਦੀ ਸਲਾਹ ਅਨੁਸਾਰ ਕਦਮ ਚੁਕਾਂਗੇ। ਉਨਾਂ ਨੇ ਕਿਹਾ,''ਹਾਲਾਂਕਿ ਬਿਲਡਿੰਗ 3 ਮਹੀਨੇ ਲਈ ਸੀਲ ਕਰਨ ਦਾ ਕੋਈ ਨਿਰਦੇਸ਼ ਨਹੀਂ ਹੈ।'' ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਾਲ ਹੀ 'ਚ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਲਾਹ ਦਿੱਤੀ ਸੀ ਕਿ ਗ੍ਰਹਿ ਮੰਤਰਾਲੇ ਵਲੋਂ ਜਾਰੀ ਗਾਈਡਲਾਈਨਜ਼ ਦਾ ਸਹਾਰਾ ਲੈ ਕੇ ਕਿਸੇ ਮੈਨਿਊਫੈਕਚਰਿੰਗ ਜਾਂ ਕਮਰਸ਼ੀਅਲ ਏਸਟੈਬਲਿਸ਼ਮੈਂਟ ਦੇ ਮੈਨੇਜਮੈਂਟ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।''

ਪੂਲ ਟੈਸਟਿੰਗ ਵਰਗੇ ਉਪਾਅ ਵੀ ਸ਼ਾਮਲ
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਹਾਲੇ ਕੰਟੇਨਮੈਂਟ ਅਤੇ ਕੋਰੋਨਾ ਦਾ ਪ੍ਰਸਾਰ ਰੋਕਣ ਦੇ ਉਪਾਵਾਂ 'ਤੇ ਵਿਚਾਰ ਕਰ ਰਹੇ ਹਨ। ਇਸ 'ਚ ਪੂਲ ਟੈਸਟਿੰਗ ਵਰਗੇ ਉਪਾਅ ਵੀ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ,''ਸਾਰੇ ਲੋਕਾਂ ਨੂੰ 14 ਦਿਨਾਂ ਲਈ ਸੈਲਫ ਕੁਆਰੰਟੀਨ 'ਚ ਜਾਣ ਦਾ ਨਿਰਦੇਸ਼ ਦੇਣ ਦੀ ਬਜਾਏ ਉਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਨਫੈਕਸ਼ਨ ਨਹੀਂ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।''

ਐਂਟੀਜਨ ਕਿਟਸ ਦੀ ਉਪਲੱਬਧਤਾ 'ਤੇ ਵਿਚਾਰ
ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰੈਜੀਡੈਂਟ ਕੇ. ਸ਼੍ਰੀਨਾਥ ਰੈੱਡੀ ਨੇ ਕਿਹਾ,''ਹਾਲੇ ਅਸੀਂ ਹੋਰ ਵਧ ਐਂਟੀਜਨ ਕਿਟਸ ਦੀ ਉਪਲੱਬਧਤਾ 'ਤੇ ਵਿਚਾਰ ਕਰ ਰਹੇ ਹਾਂ, ਜਿਨਾਂ ਨਾਲ ਪੂਲ ਟੈਸਟਿੰਗ ਕੀਤੀ ਜਾ ਸਕੇਗੀ। ਇਸ ਤੋਂ ਇਹ ਤੈਅ ਕਰਨ 'ਚ ਆਸਾਨੀ ਹੋਵੇਗੀ ਕਿ ਬਿਲਡਿੰਗ ਜਾਂ ਦਫ਼ਤਰ ਕੰਪਲੈਕਸ ਜਾਂ ਰੇਜੀਡੈਂਸ਼ਨ ਕੰਪਲੈਕਸ ਦੇ ਕਿਹੜੇ ਹਿੱਸਿਆਂ ਨੂੰ ਸੀਲ ਕੀਤਾ ਜਾਣਾ ਹੈ ਅਤੇ ਇਨਫੈਕਸ਼ਨ ਮੁਕਤ ਏਰੀਆ 'ਚ ਕੰਮਕਾਰ ਜਾਰੀ ਰੱਖਿਆ ਜਾ ਸਕਦਾ ਹੈ।''

ਸੀਲ ਕਰਨ ਦੀ ਬਜਾਏ ਵਰਕਪਲੇਸ ਸੈਨੀਟਾਈਜ਼ ਕੀਤਾ ਜਾ ਸਕਦਾ
ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ 'ਚ ਕੋਵਿਡ-19 'ਤੇ ਬਣੀ ਟੈਕਨੀਕਲ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਇਨਫੈਕਟਡ ਵਰਕਪਲੇਸ ਨੂੰ ਲੰਬੇ ਸਮੇਂ ਤੱਕ ਸੀਲ ਕਰਨ ਦੀ ਬਜਾਏ ਉਸ ਨੂੰ ਸੈਨੀਟਾਈਜ਼ ਕੀਤਾ ਜਾ ਸਕਦਾ ਹੈ ਅਤੇ 12 ਘੰਟੇ ਬਾਅਦ ਉਸ ਦੀ ਵਰਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਸੁਜੀਤ ਕੁਮਾਰ ਸਿੰਘ ਨੇ ਕਿਹਾ,''ਤਬਲੀਗੀ ਜਮਾਤ ਮਾਮਲੇ 'ਚ ਵੀ ਪੂਰਾ ਏਰੀਆ ਸੈਨੀਟਾਈਜ਼ ਕੀਤਾ ਗਿਆ ਅਤੇ 48 ਘੰਟਿਆਂ ਤੱਕ ਬੰਦ ਕੀਤਾ ਗਿਆ ਸੀ।''

ਸਿਹਤ ਠੀਕ ਨਾ ਲੱਗਣ 'ਤੇ ਛੱਡ ਦੇਣਾ ਚਾਹੀਦਾ ਹੈ ਵਰਕਪਲੇਸ
ਹੈਲਥ ਮਿਨੀਸਟ੍ਰੀ ਵਲੋਂ ਜਾਰੀ ਸਟੈਂਟਡਰਟ ਆਪਰੇਟਿੰਗ ਪ੍ਰਸੀਜਰ 'ਚ ਕਿਹਾ ਗਿਆ,''ਸਿਹਤ ਠੀਕ ਨਾ ਮਹਿਸੂਸ ਹੋਣ 'ਤੇ ਕਰਮਚਾਰੀ ਨੂੰ ਤੁਰੰਤ ਵਰਕਪਲੇਸ ਛੱਡ ਦੇਣਾ ਚਾਹੀਦਾ ਅਤੇ ਰਿਪੋਰਟਿੰਗ ਅਥਾਰਟੀ ਨੂੰ ਇਸ ਦੀ ਜਾਣਕਾਰੀ ਦੇ ਕੇ ਹੋਮ ਕੁਆਰੰਟੀਨ ਕੀਤਾ ਜਾਣਾ ਚਾਹੀਦਾ। ਵਧ ਉਮਰ ਵਾਲੇ ਲੋਕ ਅਤੇ ਗਰਭਵਤੀ ਔਰਤਾਂ ਵਰਗੇ ਜ਼ਿਆਦਾ ਰਿਸਕ ਲੈਣ ਵਾਲੇ ਕਰਮਚਾਰੀ ਨੂੰ ਕਿਸੇ ਵੀ ਫਰੰਟਲਾਈਨ ਵਰਕ 'ਚ ਨਹੀਂ ਹੋਣਾ ਚਾਹੀਦਾ।''


DIsha

Content Editor

Related News