ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ
Wednesday, Apr 15, 2026 - 03:33 PM (IST)
ਪਟਨਾ : ਬਿਹਾਰ ਦੀ ਸਿਆਸਤ ਵਿੱਚ ਅੱਜ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਮਰਾਟ ਚੌਧਰੀ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਵਿਜੇ ਚੌਧਰੀ ਅਤੇ ਵਿਜੇਂਦਰ ਯਾਦਵ ਨੂੰ ਡਿਪਟੀ ਸੀ.ਐਮ. ਬਣਾਇਆ ਗਿਆ ਹੈ।ਸਰਕਾਰ ਦੇ ਗਠਨ ਤੋਂ ਬਾਅਦ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਨਵੇਂ ਮੁੱਖ ਮੰਤਰੀ ਬਿਹਾਰ ਵਿੱਚ ਪਿਛਲੇ 10 ਸਾਲਾਂ ਤੋਂ ਲਾਗੂ ਸ਼ਰਾਬਬੰਦੀ ਨੂੰ ਖ਼ਤਮ ਕਰਨਗੇ? ਸ਼ਰਾਬਬੰਦੀ ਖ਼ਤਮ ਕਰਨ ਦੀ ਉੱਠੀ ਮੰਗ ਨੇ ਸੂਬੇ ਵਿਚ ਹਲਚਲ ਮਚਾ ਦਿੱਤੀ।
ਇਹ ਵੀ ਪੜ੍ਹੋ - ਗੈਸ ਸਿਲੰਡਰ Blast: 3 ਲੋਕਾਂ ਦੀ ਮੌਤ, ਧਮਾਕੇ ਦੀ ਗੂੰਜ ਨਾਲ ਕੰਬਿਆ ਆਂਧਰਾ ਪ੍ਰਦੇਸ਼ ਦਾ ਇਹ ਇਲਾਕਾ
ਬਾਹੂਬਲੀ ਵਿਧਾਇਕ ਅਨੰਤ ਸਿੰਘ ਦੀ ਮੰਗ: "ਦਾਰੂ ਚਾਲੂ ਹੋਣੀ ਚਾਹੀਦੀ ਹੈ"
ਮੋਕਾਮਾ ਤੋਂ ਬਾਹੂਬਲੀ ਵਿਧਾਇਕ ਅਨੰਤ ਸਿੰਘ ਨੇ ਨਵੀਂ ਸਰਕਾਰ ਦੇ ਆਉਣ 'ਤੇ ਸ਼ਰਾਬਬੰਦੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਅਨੰਤ ਸਿੰਘ ਨੇ ਸਾਫ਼ ਕਿਹਾ, "ਬਿਹਾਰ ਵਿੱਚ ਦਾਰੂ ਚਾਲੂ ਹੋਣੀ ਚਾਹੀਦੀ ਹੈ। ਸ਼ਰਾਬਬੰਦੀ ਕਾਰਨ ਹਾਲਾਤ ਵਿਗੜ ਰਹੇ ਹਨ ਅਤੇ ਲੋਕ ਹੁਣ 'ਸੁੱਕੇ ਨਸ਼ੇ' (ਨਿਸ਼ਾ-ਪਾਣੀ) ਦੀ ਲਪੇਟ ਵਿੱਚ ਆ ਰਹੇ ਹਨ, ਜੋ ਕਿ ਬੇਹੱਦ ਖ਼ਤਰਨਾਕ ਹੈ।" ਉਨ੍ਹਾਂ ਐਲਾਨ ਕੀਤਾ ਕਿ ਉਹ ਜਲਦ ਹੀ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਮੁਲਾਕਾਤ ਕਰਕੇ ਇਸ ਕਾਨੂੰਨ 'ਤੇ ਮੁੜ ਵਿਚਾਰ ਕਰਨ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! 6 ਮੌਤਾਂ, ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸਵਾਰੀਆਂ ਨਾਲ ਭਰੀ ਬੱਸ ਪਲਟੀ
ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ: "3-4 ਮਹੀਨਿਆਂ 'ਚ ਹਟੇਗੀ ਸ਼ਰਾਬਬੰਦੀ"
ਜਨ ਸੂਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਹੈ ਕਿ ਅਗਲੇ 3-4 ਮਹੀਨਿਆਂ ਵਿੱਚ ਬਿਹਾਰ ਵਿੱਚੋਂ ਸ਼ਰਾਬਬੰਦੀ ਹਟਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਹਾਰ ਦੇ ਆਰਥਿਕ ਹਾਲਾਤ ਬੇਹੱਦ ਨਾਜ਼ੁਕ ਹਨ—ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਪੰਚਾਇਤੀ ਫੰਡ ਖ਼ਾਲੀ ਹਨ। ਸਰਕਾਰ ਨੂੰ ਮਜਬੂਰ ਹੋ ਕੇ ਮਾਲੀਆ ਵਧਾਉਣ ਲਈ ਸ਼ਰਾਬ ਤੋਂ ਪਾਬੰਦੀ ਹਟਾਉਣੀ ਪਵੇਗੀ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਖ਼ਜ਼ਾਨੇ ਨੂੰ ਲੱਗਾ ਵੱਡਾ ਰਗੜਾ, ਤਸਕਰੀ ਬਣੀ ਮੁਸੀਬਤ
ਬਿਹਾਰ ਵਿੱਚ ਸ਼ਰਾਬਬੰਦੀ ਦੇ ਅਸਰ ਨੂੰ ਲੈ ਕੇ ਕਈ ਰਿਪੋਰਟਾਂ ਚਿੰਤਾਜਨਕ ਹਨ। ਅੰਕੜਿਆਂ ਮੁਤਾਬਕ ਪਿਛਲੇ 8-9 ਸਾਲਾਂ ਵਿੱਚ ਬਿਹਾਰ ਨੂੰ ਲਗਭਗ 35,000 ਤੋਂ 40,000 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਭਾਵੇਂ ਕਾਗਜ਼ਾਂ ਵਿੱਚ ਸ਼ਰਾਬਬੰਦੀ ਹੈ ਪਰ ਸੂਬੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਨੇ ਸਰਕਾਰ ਦੀ ਨੀਤੀ 'ਤੇ ਸਵਾਲ ਖੜ੍ਹੇ ਕੀਤੇ ਹਨ। ਜਿੱਥੇ ਸਰਕਾਰ ਦੇ ਅੰਦਰੋਂ ਹੀ ਪਾਬੰਦੀ ਹਟਾਉਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ, ਉੱਥੇ ਹੀ ਜੇ.ਡੀ.ਯੂ. ਦੇ ਸੀਨੀਅਰ ਆਗੂ ਫਿਲਹਾਲ ਇਸ ਕਾਨੂੰਨ ਨਾਲ ਛੇੜਛਾੜ ਕਰਨ ਦੇ ਪੱਖ ਵਿੱਚ ਨਹੀਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਸਮਰਾਟ ਚੌਧਰੀ ਇਸ ਸੰਵੇਦਨਸ਼ੀਲ ਮੁੱਦੇ 'ਤੇ ਕੀ ਫੈਸਲਾ ਲੈਂਦੇ ਹਨ।
ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
