ਮੁੜ ਖੜ੍ਹਾ ਹੋਣ ਦੀਆਂ ਕੋਸ਼ਿਸ਼ਾਂ ''ਚ ਜੁਟਿਆ ''ਲਸ਼ਕਰ-ਏ-ਤੋਇਬਾ'' ! ਨਵੇਂ ਕਮਾਂਡਰ ਦਾ ਹੋਇਆ ਐਲਾਨ

Monday, Jul 06, 2026 - 11:06 AM (IST)

ਮੁੜ ਖੜ੍ਹਾ ਹੋਣ ਦੀਆਂ ਕੋਸ਼ਿਸ਼ਾਂ ''ਚ ਜੁਟਿਆ ''ਲਸ਼ਕਰ-ਏ-ਤੋਇਬਾ'' ! ਨਵੇਂ ਕਮਾਂਡਰ ਦਾ ਹੋਇਆ ਐਲਾਨ

ਇੰਟਰਨੈਸ਼ਲ ਡੈਸਕ- ਪਿਛਲੇ ਸਾਲ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਹੁਣ ਖ਼ਬਰ ਆ ਰਹੀ ਹੈ ਕਿ ਇਸ ਅੱਤਵਾਦੀ ਧੜੇ ਨੇ ਖੁਦ ਨੂੰ ਦੁਬਾਰਾ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। 

ਖੁਫ਼ੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਫ਼ਤਿਆਂ ਤੱਕ ਚੱਲੇ ਅੰਦਰੂਨੀ ਵਿਵਾਦ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸੰਗਠਨ ਨੇ ਆਪਣੇ ਸੰਸਥਾਪਕ ਹਾਫ਼ਿਜ਼ ਸਈਦ ਦੇ ਬੇਟੇ ਤਲਹਾ ਸਈਦ ਨੂੰ ਨਵਾਂ ਆਪ੍ਰੇਸ਼ਨਲ ਕਮਾਂਡਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਲਸ਼ਕਰ ਦੇ ਪੁਰਾਣੇ ਧੜੇ ਦੇ ਦਬਾਅ ਕਾਰਨ ਬਜ਼ੁਰਗ ਹਾਫ਼ਿਜ਼ ਸਈਦ ਨੂੰ ਪੂਰੀ ਤਰ੍ਹਾਂ ਲਾਂਭੇ ਨਹੀਂ ਕੀਤਾ ਗਿਆ ਹੈ। ਉਹ ਸੰਗਠਨ ਦੇ ਮਾਰਗਦਰਸ਼ਕ ਅਤੇ ਵਿਚਾਰਕ ਮੁਖੀ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ। ਜ਼ਮੀਨੀ ਆਪ੍ਰੇਸ਼ਨਾਂ ਦੀ ਪੂਰੀ ਕਮਾਨ ਹੁਣ ਤਲਹਾ ਸਈਦ ਦੇ ਹੱਥ ’ਚ ਹੋਵੇਗੀ।

ਇਹ ਵੀ ਪੜ੍ਹੋ- ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ 'ਚ ਖਾਂਦੈ ਬਰਫ਼

3 ਖੇਤਰਾਂ ਲਈ 3 ਕਮਾਂਡ
ਭਾਰਤੀ ਖੁਫ਼ੀਆ ਏਜੰਸੀਆਂ ਦੇ ਹੱਥ ਲੱਗੀਆਂ ਰਿਪੋਰਟਾਂ ਅਨੁਸਾਰ, ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੀ ਦੇਖਰੇਖ ’ਚ ਲਸ਼ਕਰ ਨੇ ਆਪਣੇ ਨੈੱਟਵਰਕ ਦਾ ਪੂਰੀ ਤਰ੍ਹਾਂ ਨਾਲ ਢਾਂਚਾ ਬਦਲ ਦਿੱਤਾ ਹੈ। ਨਵੇਂ ਪਲਾਨ ਤਹਿਤ ਲਸ਼ਕਰ ਹੁਣ ਪਾਕਿਸਤਾਨ ਦੇ ਅੰਦਰ ਤਿੰਨ ਵੱਖ-ਵੱਖ ਖੇਤਰੀ ਆਪ੍ਰੇਸ਼ਨ ਕਮਾਂਡ ਰਾਹੀਂ ਕੰਮ ਕਰੇਗਾ। ਬਲੋਚਿਸਤਾਨ ਵਿੰਗ, ਖੈਬਰ ਪਖਤੂਨਖਵਾ ਵਿੰਗ ਅਤੇ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵਿੰਗ। ਖੇਤਰੀ ਕਮਾਂਡ ਬਣਾਉਣ ਦਾ ਮੁੱਖ ਮਕਸਦ ਸਥਾਨਕ ਅੱਤਵਾਦੀਆਂ ਨੂੰ ਭਰਤੀ ਕਰਨਾ ਹੈ। ਲਸ਼ਕਰ ਦਾ ਮੰਨਣਾ ਹੈ ਕਿ ਸਥਾਨਕ ਲੋਕ ਉੱਥੋਂ ਦੇ ਭੂਗੋਲ ਅਤੇ ਰਸਦ ਤੋਂ ਬਿਹਤਰ ਵਾਕਿਫ਼ ਹੁੰਦੇ ਹਨ, ਜਿਸ ਨਾਲ ਹਾਲੀਆ ਮਹੀਨਿਆਂ ’ਚ ਖੁਫ਼ੀਆ ਨਾਕਾਮੀ ਕਾਰਨ ਜੋ ਨੁਕਸਾਨ ਝੱਲਣਾ ਪਿਆ ਹੈ ਉਸ ਦੀ ਪੂਰਤੀ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਲਸ਼ਕਰ ਇਨ੍ਹਾਂ ਪਾਬੰਦੀਸ਼ੁਦਾ ਸਮੂਹਾਂ ਦੇ ਅੰਦਰ ਆਪਣੇ ਸਲੀਪਰ ਸੈੱਲ ਦੀ ਘੁਸਪੈਠ ਕਰਾਉਣ ਦੀ ਯੋਜਨਾ ਵੀ ਬਣਾ ਰਿਹਾ ਹੈ ਤਾਂ ਜੋ ਅੰਦਰੂਨੀ ਖੁਫ਼ੀਆ ਜਾਣਕਾਰੀ ਜੁਟਾਈ ਜਾ ਸਕੇ।

ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ

ਟੀ.ਟੀ.ਪੀ. ਅਤੇ ਬਲੋਚ ਬਾਗੀਆਂ ਨਾਲ ਨਜਿੱਠਣ ਦੀ ਮਜਬੂਰੀ
ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਫੌਜ ਅਤੇ ਸੁਰੱਖਿਆ ਫੋਰਸਾਂ ਇਸ ਸਮੇਂ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਹਮਲਿਆਂ ਤੋਂ ਬੁਰੀ ਤਰ੍ਹਾਂ ਬੇਹਾਲ ਹਨ। ਕਈ ਪਾਕਿਸਤਾਨੀ ਫੌਜੀਆਂ ਨੇ ਆਪਣੀਆਂ ਚੌਕੀਆਂ ਛੱਡ ਦਿੱਤੀਆਂ ਹਨ। ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਪਾਕਿਸਤਾਨੀ ਤੰਤਰ ਨੇ ਹੁਣ ਲਸ਼ਕਰ ਦੇ ਅੱਤਵਾਦੀਆਂ ਨੂੰ ਆਪਣੀ ਫੌਜ ਦੇ ਨਾਲ ਮਿਲ ਕੇ ਟੀ.ਟੀ.ਪੀ. ਅਤੇ ਬੀ.ਐੱਲ.ਏ. ਦੇ ਖਿਲਾਫ਼ ਜੰਗ ’ਚ ਧੱਕ ਦਿੱਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News