ਖੱਬੇ ਪਾਸੇ ਪਾਸਾ ਲੈ ਕੇ ਸੌਣਾ ਸਿਹਤ ਲਈ ਲਾਹੇਵੰਦ

12/12/2018 11:42:22 PM

ਨਵੀਂ ਦਿੱਲੀ –ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਪੁਜ਼ੀਸ਼ਨ ਦੇ ਫਾਇਦੇ ਜਿਸ ’ਚ ਸੌਂਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਖੱਬੇ ਪਾਸੇ ਪਾਸਾ ਲੈ ਕੇ ਸੌਣ ਨਾਲ ਅਨੇਕਾਂ ਫਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਸਾਡੇ ਦਿਲ ਨੂੰ ਸਹੀ ਮਾਤਰਾ ’ਚ ਖੂਨ ਪਹੁੰਚਣਾ ਚਾਹੀਦਾ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਵੀ ਹੈ। ਖੱਬੇ ਪਾਸੇ ਪਾਸਾ ਲੈ ਕੇ ਸੌਣ ਨਾਲ ਗੁਰਦਿਅਾਂ ਨੂੰ ਕੰਮ ਕਰਨ ’ਚ ਮਦਦ ਮਿਲਦੀ ਹੈ ਅਤੇ ਪੈਰਾਂ ਅਤੇ ਹੱਥਾਂ ’ਚ ਸੋਜ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਜੇ ਕਿਸੇ ਦਾ ਹਾਜਮਾ ਗੜਬੜ ਰਹਿੰਦਾ ਹੈ ਤਾਂ ਉਸ ਨੂੰ ਖੱਬੇ ਪਾਸੇ ਪਾਸਾ ਲੈ ਕੇ ਸੌਣਾ ਚਾਹੀਦਾ ਹੈ। ਇਸ ਨਾਲ ਗ੍ਰੈਵਿਟੀ ਭੋਜਨ ਦੀ ਛੋਟੀ ਅੰਤੜੀ ਅਤੇ ਵੱਡੀ ਅੰਤੜੀ ਤੱਕ ਆਰਾਮ ਨਾਲ ਪਹੁੰਚਦਾ ਹੈ। ਇਸ ਕਾਰਨ ਸਵੇਰ ਦੇ ਸਮੇਂ ਤੁਹਾਡਾ ਪੇਟ ਆਰਾਮ ਨਾਲ ਸਾਫ ਹੋ ਜਾਂਦਾ ਹੈ।