ਜ਼ਿਲ੍ਹਾ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਵਕੀਲ ਦੀ ਮੌਤ

Tuesday, Sep 03, 2024 - 04:18 PM (IST)

ਜ਼ਿਲ੍ਹਾ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਵਕੀਲ ਦੀ ਮੌਤ

ਫਰੀਦਾਬਾਦ (ਭਾਸ਼ਾ)- ਹਰਿਆਣਾ ਦੇ ਫਰੀਦਾਬਾਦ ਦੀ ਜ਼ਿਲ੍ਹਾ ਅਦਾਲਤ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਮੰਗਲਵਾਰ ਨੂੰ ਇਕ ਵਕੀਲ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਸਵੇਰੇ ਕਰੀਬ 9.30 ਵੇ ਸੈਕਟਰ-12 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੀ ਹੈ ਅਤੇ ਮ੍ਰਿਤਕ ਦੀ ਪਛਾਣ ਅਜਰੌਂਦਾ ਪਿੰਡ ਦੇ ਵਾਸੀ ਮਹੇਸ਼ (50) ਵਜੋਂ ਹੋਈ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਥਾਨਕ ਪੁਲਸ ਨੂੰ ਸਵੇਰੇ ਘਟਨਾ ਦੇ ਸੰਬੰਧ 'ਚ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪੇਸ਼ੇ ਤੋਂ ਵਕੀਲ ਮਹੇਸ਼ ਅੱਜ ਸਾਦੇ ਕੱਪੜਿਆਂ 'ਚ ਅਦਾਲਤ ਪਹੁੰਚੇ ਸਨ। ਘਟਨਾ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਸਨ ਅਤੇ ਚਸ਼ਮਦੀਦਾਂ ਦੇ ਬਿਆਨ ਲਏ ਜਾ ਰਹੇ ਹਨ। ਬੁਲਾਰੇ ਨੇ ਕਿਹਾ,''ਇਸ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਮਹੇਸ਼ ਨੇ ਖ਼ੁਦ ਛਾਲ ਮਾਰੀ ਜਾਂ ਕਿਸੇ ਨੇ ਧੱਕਾ ਦਿੱਤਾ ਹੈ।'' ਪੁਲਸ ਨੇ ਦੱਸਿਆ ਕਿ ਅਜੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News