Larsen & Toubro ਨੇ ਰਾਮ ਮੰਦਰ ਦਾ ਕੀਤਾ ਨਿਰਮਾਣ, ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੰਪਨੀ ਨੇ ਆਖੀ ਇਹ ਗੱਲ

01/22/2024 10:43:34 AM

ਨਵੀਂ ਦਿੱਲੀ (ਭਾਸ਼ਾ)– ਅਯੁੱਧਿਆ ਵਿਚ ਰਾਮ ਮੰਦਰ ਦਾ ਡਿਜ਼ਾਈਨ ਇੰਜੀਨੀਅਰਿੰਗ ਅਤੇ ਨਿਰਮਾਣ ਸਮੂਹ ਲਾਰਸਨ ਐਂਡ ਟੁਬਰੋ (ਐੱਲ. ਐਂਡ ਟੀ.) ਵਲੋਂ ਤਿਆਰ ਕੀਤਾ ਗਿਆ ਅਤੇ ਉਸ ਦੇ ਨਿਰਮਾਣ ਨੂੰ ਵੀ ਅੰਜ਼ਾਮ ਦਿੱਤਾ। ਇਹ ਜਾਣਕਾਰੀ ਕੰਪਨੀ ਵਲੋਂ ਸਾਂਝੀ ਕੀਤੀ ਗਈ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਹੁਕਮ ਮੁਤਾਬਕ ਲਾਰਸਨ ਐਂਡ ਟੁਬਰੋ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਡਿਜ਼ਾਈਨ ਅਤੇ ਨਿਰਮਾਣ ਦਾ ਕੰਮ ਸਫਲਤਾਪੂਰਵਕ ਕੀਤਾ। ਮੰਦਰ ਵਾਸਤੂਕਲਾ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹੈ। ਇਹ ਮੰਦਰ 70 ਏਕੜ ਦੇ ਕੰਪਲੈਕਸ ਵਿਚ ਫੈਲਿਆ ਹੈ।

ਇਹ ਵੀ ਪੜ੍ਹੋ - ਅੰਬਾਨੀ ਤੋਂ ਲੈ ਕੇ ਅਡਾਨੀ ਤੇ ਟਾਟਾ ਤੱਕ : ਜਾਣੋ ਕਿਸ-ਕਿਸ ਨੂੰ ਮਿਲਿਆ ਰਾਮ ਮੰਦਰ ਦਾ ਸੱਦਾ?

ਇਸ ਸਬੰਧ ਵਿਚ ਐੱਲ. ਐਂਡ ਟੀ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਐੱਸ. ਐੱਨ. ਸੁਬਰਾਮਣੀਅਮ ਨੇ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਮੌਕਾ ਦੇਣ ਲਈ ਅਸੀਂ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ...ਐੱਲ. ਐਂਡ ਟੀ. ਭਾਰਤ ਦੀ 23 ਅਰਬ ਡਾਲਰ ਦੀ ਮਲਟੀ ਨੈਸ਼ਨਲ ਕੰਪਨੀ ਹੈ। ਇਹ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ. ਪੀ. ਸੀ.) ਯੋਜਨਾਵਾਂ, ਹਾਈ-ਟੈੱਕ ਨਿਰਮਾਣ ਅਤੇ ਸੇਵਾਵਾਂ ਵਿਚ ਲੱਗੀ ਹੋਈ ਹੈ। ਇਸ ਦਾ ਕਾਰੋਬਾਰ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿਚ ਫੈਲਿਆ ਹੈ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਦੱਸ ਦੇਈਏ ਕਿ ਅਯੁੱਧਿਆ 'ਚ ਸ਼੍ਰੀਰਾਮ ਜਨਮਭੂਮੀ 'ਤੇ ਸ਼ਾਨਦਾਰ ਰਾਮ ਮੰਦਰ 'ਚ ਸ਼ੰਖ ਦੀ ਆਵਾਜ਼ ਵਿਚਾਲੇ ਰਾਮਲੱਲਾ ਦੀ ਸ਼ਿਆਮਲ ਕਿਸ਼ੋਰਾਵਸਥਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਨਾਲ ਹੀ ਅਸਥਾਈ ਮੰਦਰ 'ਚ ਸਾਲਾਂ ਤੱਕ ਵਿਰਾਜਮਾਨ ਰਹੇ ਰਾਮ, ਲਕਸ਼ਮਣ ਅਤੇ ਮਾਂ ਜਾਨਕੀ ਦੀਆਂ ਮੂਰਤੀਆਂ ਦੇ ਦਰਸ਼ਨ ਨਵੇਂ ਭਵਨ 'ਚ ਹੋ ਸਕਣਗੇ। ਰਾਮ ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾਵੇਗੀ। ਸ਼੍ਰੀ ਰਾਮਜਨਮਭੂਮੀ ਟਰੱਸਟ ਅਨੁਸਾਰ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੁਪਹਿਰ 12.30 ਵਜੇ ਸ਼ੁੱਭ ਮਹੂਰਤ 'ਚ ਸੰਪੰਨ ਹੋਵੇਗੀ। ਪੰਚਾਂਗ ਅਨੁਸਾਰ 22 ਜਨਵਰੀ ਨੂੰ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਾਰੀਖ਼ ਰਹੇਗੀ। 

ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News