ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ
Sunday, Jun 29, 2025 - 11:55 AM (IST)

ਸ਼ਿਮਲਾ- ਮੋਹਲੇਧਾਰ ਮੀਂਹ ਕਾਰਨ ਕਾਲਕਾ-ਸ਼ਿਮਲਾ ਰੇਲਵੇ ਰੂਟ 'ਤੇ ਦੋ ਥਾਵਾਂ 'ਤੇ ਲੈਂਡ ਸਲਾਈਡ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਹਿਲੀ ਲੈਂਡ ਸਲਾਈਡ ਦੀ ਘਟਨਾ ਕੋਟੀ ਸੁਰੰਗ ਨੰਬਰ-10 ਦੇ ਨੇੜੇ ਹੋਇਆ, ਜਿਸ ਨਾਲ ਰਸਤਾ ਬੰਦ ਹੋ ਗਿਆ। ਦੂਜੀ ਲੈਂਡ ਸਲਾਈਡ ਦੀ ਘਟਨਾ ਕੋਟੀ ਅਤੇ ਸਾਨਵਾੜਾ ਰੇਲਵੇ ਸਟੇਸ਼ਨਾਂ ਵਿਚਕਾਰ ਹੋਈ, ਜਿਸ ਕਾਰਨ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਦਲਿਆ ਗਿਆ RAW ਦਾ ਮੁਖੀ, ਜਾਣੋ ਹੁਣ ਕੌਣ ਸੰਭਾਲੇਗਾ ਅਹੁਦਾ
ਇਨ੍ਹਾਂ ਲੈਂਡ ਸਲਾਈਡ ਕਾਰਨ ਕਾਲਕਾ ਤੋਂ ਸ਼ਿਮਲਾ ਜਾਣ ਵਾਲੀ ਰੇਲਗੱਡੀ ਨੰਬਰ-52457 ਨੂੰ ਕੋਟੀ ਰੇਲਵੇ ਸਟੇਸ਼ਨ 'ਤੇ ਰੋਕਣਾ ਪਿਆ। ਇਸ ਦੇ ਨਾਲ ਹੀ ਰੇਲਗੱਡੀ ਨੰਬਰ-52452 ਨੂੰ ਗੁੰਮਾਨ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ। ਇਨ੍ਹਾਂ ਘਟਨਾਵਾਂ ਕਾਰਨ ਸਾਰੀਆਂ ਰੇਲਗੱਡੀਆਂ ਲਗਭਗ ਤਿੰਨ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ- ਕਾਰ ਦੀ ਅਗਲੀ ਸੀਟ ਨੂੰ ਲੈ ਕੇ ਹੋਇਆ ਝਗੜਾ, ਪੁੱਤਰ ਨੇ ਪਿਓ ਨੂੰ ਮਾਰੀ ਗੋਲੀ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਦੋਵਾਂ ਥਾਵਾਂ ਤੋਂ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ। ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ ਤਾਂ ਜੋ ਰੂਟ ਨੂੰ ਜਲਦੀ ਤੋਂ ਜਲਦੀ ਸਾਫ਼ ਕੀਤਾ ਜਾ ਸਕੇ ਅਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਆਮ ਬਣਾਇਆ ਜਾ ਸਕੇ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧੀਰਜ ਰੱਖਣ ਅਤੇ ਰੇਲਵੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਵੱਲ ਧਿਆਨ ਦੇਣ। ਉਮੀਦ ਹੈ ਕਿ ਰੂਟ ਜਲਦੀ ਹੀ ਸੁਰੱਖਿਅਤ ਢੰਗ ਨਾਲ ਬਹਾਲ ਹੋ ਜਾਵੇਗਾ।
ਇਹ ਵੀ ਪੜ੍ਹੋ- 'ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ', ਹਿਮਾਚਲ ਦੀਆਂ ਸੜਕਾਂ ਨੂੰ ਵੇਖ ਦੰਗ ਰਹੇ ਗਏ ਮੰਤਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8