ਲੈਂਡਿੰਗ ਸਮੇਂ ਫਟਿਆ ਜਹਾਜ਼ ਦਾ ਟਾਇਰ, ਬਿਲਾਸਪੁਰ ਏਅਰਪੋਰਟ ''ਤੇ ਵਾਪਰਿਆ ਹਾਦਸਾ

Friday, Aug 28, 2026 - 05:47 PM (IST)

ਲੈਂਡਿੰਗ ਸਮੇਂ ਫਟਿਆ ਜਹਾਜ਼ ਦਾ ਟਾਇਰ, ਬਿਲਾਸਪੁਰ ਏਅਰਪੋਰਟ ''ਤੇ ਵਾਪਰਿਆ ਹਾਦਸਾ

ਬਿਲਾਸਪੁਰ- ਛੱਤੀਸਗੜ੍ਹ ਦੇ ਬਿਲਾਸਪੁਰ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਦਾ ਟਾਇਰ ਫਟ ਗਿਆ। ਸ਼ੁੱਕਰਵਾਰ ਦੁਪਹਿਰ ਅਲਾਇੰਸ ਏਅਰ ਦੀ ਫਲਾਈਟ ਜਦੋਂ ਦਿੱਲੀ ਤੋਂ ਬਿਲਾਸਪੁਰ ਪਹੁੰਚੀ, ਉਦੋਂ ਇਹ ਹਾਦਸਾ ਵਾਪਰਿਆ। ਹਾਲਾਂਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ। ਜਹਾਜ਼ 'ਚ ਸਵਾਰ ਸਾਰੇ 35 ਯਾਤਰੀ ਸੁਰੱਖਿਅਤ ਹਨ। ਇਸੇ ਫਲਾਈਟ ਨੇ ਬਿਲਾਸਪੁਰ ਤੋਂ ਪ੍ਰਯਾਗਰਾਜ ਜਾਣਾ ਸੀ ਪਰ ਏਅਰਪੋਰਟ ਪ੍ਰਬੰਧਨ ਨੇ ਉਸ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਰਨਵੇਅ 'ਤੇ ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਟਾਇਰ ਫਟਣ ਦੀ ਆਵਾਜ਼ ਸੁਣ ਕੇ ਯਾਤਰੀ ਡਰ ਗਏ। ਹਾਲਾਂਕਿ ਪਾਇਲਟ ਨੇ ਸਥਿਤੀ ਨੂੰ ਸੰਭਾਲਦੇ ਹੋਏ ਜਹਾਜ਼ ਨੂੰ ਸੁਰੱਖਿਅਤ ਰੋਕ ਲਿਆ। ਏਅਰਪੋਰਟ 'ਤੇ ਮੌਜੂਦ ਸਟਾਫ਼ ਤੁਰੰਤ ਐਕਟਿਵ ਹੋਇਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News