ਲੱਦਾਖ ''ਚ ਨਸ਼ੀਲੇ ਪਦਾਰਥ ਤਸਕਰ ਕੀਤਾ ਗ੍ਰਿਫ਼ਤਾਰ, ਇਕ ਹੋਰ ਦੋਸ਼ੀ ਦੀ ਕਾਰ ਜ਼ਬਤ

Monday, Aug 31, 2026 - 02:55 PM (IST)

ਲੱਦਾਖ ''ਚ ਨਸ਼ੀਲੇ ਪਦਾਰਥ ਤਸਕਰ ਕੀਤਾ ਗ੍ਰਿਫ਼ਤਾਰ, ਇਕ ਹੋਰ ਦੋਸ਼ੀ ਦੀ ਕਾਰ ਜ਼ਬਤ

ਲੇਹ (ਏਜੰਸੀ)- ਲੱਦਾਖ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਪਹਿਲੀ ਵੱਡੀ ਕਾਰਵਾਈ 'ਚ ਪੁਲਸ ਨੇ ਇਕ ਤਸਕਰ ਨੂੰ ਪੀਆਈਟੀ-ਐੱਨਡੀਪੀਐੱਸ ਐਕਟ ਦੇ ਅਧੀਨ ਹਿਰਾਸਤ 'ਚ ਲਿਆ ਹੈ। ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਜੁੜੇ ਇਕ ਹੋਰ ਵਿਅਕਤੀ ਦੀ ਕਾਰ ਜ਼ਬਤ ਕਰ ਲਈ।

ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਲੱਦਾਖ ਪੁਲਸ ਦੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਮੁਹਿੰਮ ਅਤੇ ਪੁਲਸ ਡਾਇਰੈਕਟਰ ਜਨਰਲ ਆਨੰਦ ਜੈਨ ਦੇ 'ਨਸ਼ਾ ਮੁਕਤ ਮੁਹਿੰਮ' ਦੇ ਅਧੀਨ ਕੀਤੀ ਗਈ ਹੈ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਲੇਹ ਦੇ ਰਣਬੀਰਪੋਰਾ ਪਿੰਡ ਵਾਸੀ ਜ਼ਾਹਿਦ ਹੁਸੈਨ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਤਸਕਰੀ ਰੋਕਥਾਮ (ਪੀਆਈਟੀ-ਐੱਨਡੀਪੀਐੱਸ) ਐਕਟ ਦੇ ਅਧੀਨ ਹਿਰਾਸਤ 'ਚ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਸੈਨ ਖ਼ਿਲਾਫ਼ ਤਿਆਰ ਕੀਤੇ ਗਏ ਦਸਤਾਵੇਜ਼ 'ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ 'ਚ ਉਸ ਦੇ ਵਾਰ-ਵਾਰ ਸ਼ਾਮਲ ਹੋਣ ਦਾ ਜ਼ਿਕਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਹੁਸੈਨ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ। ਇਕ ਹੋਰ ਮਾਮਲੇ 'ਚ ਪੁਲਸ ਨੇ ਸੇਰਿੰਗ ਨੂਰਬੋ ਨਾਮੀ ਵਿਅਕਤੀ ਦੀ ਇਕ ਐੱਸਯੂਵੀ ਗੱਡੀ ਜ਼ਬਤ ਕੀਤੀ ਹੈ। ਨੂਰਬੋ ਖ਼ਿਲਾਫ਼ ਹਾਲ 'ਚ ਲੇਹ 'ਚ ਐੱਨਡੀਪੀਐੱਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਵਾਹਨ ਦੀ ਵਰਤੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News