ਭਾਜਪਾ ''ਚ ਸ਼ਾਮਲ ਹੋ ਸਕਦੇ ਹਨ ਕੁਮਾਰ ਵਿਸ਼ਵਾਸ!

02/11/2016 4:09:11 PM

ਨਵੀਂ ਦਿੱਲੀ— ਲੱਗਦਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਭਾਜਪਾ ''ਚ ਸ਼ਾਮਲ ਹੋ ਰਹੇ ਹਨ। ਇਸ ਵਾਰ ਉਨ੍ਹਾਂ ਦੀ ਜਨਮਦਿਨ ਪਾਰਟੀ ਦੇਖ ਕੇ ਇਹੀ ਸੰਕੇਤ ਮਿਲ ਰਹੇ ਹਨ। ਉਨ੍ਹਾਂ ਦੀ ਜਨਮਦਿਨ ਪਾਰਟੀ ''ਚ ਭਾਜਪਾ ਨੇਤਾਵਾਂ ਦੀ ਭੀੜ ਦਿੱਸੀ। ਜਿਸ ਤੋਂ ਬਾਅਦ ਇਹ ਕਿਆਸ ਤੇਜ਼ ਹੋਣ ਲੱਗੇ ਹਨ ਕਿ ਉਹ ਭਾਜਪਾ ''ਚ ਸ਼ਾਮਲ ਹੋਣ ਦੀ ਕਵਾਇਦ ''ਚ ਹਨ। ਉਂਝ ਤਾਂ ਉਹ ਮੋਦੀ ਦੇ ਮੁਰੀਦ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਹਨ। ਅਜਿਹੇ ''ਚ ਇਹ ਕਿਆਸ ਤੇਜ਼ ਹੋ ਗਏ ਹਨ। ਉਨ੍ਹਾਂ ਦੀ ਪਾਰਟੀ ਤੋਂ ਕੇਜਰੀਵਾਲ ਵੀ ਨਰਾਦਰ ਸਨ। ਜੋ ਪਿਛਲੇ ਸਾਲ ਇਸੇ ਪਾਰਟੀ ਦੀ ਜਾਨ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ''ਚ ਕਾਂਗਰਸ ਦੇ ਵੀ ਕਈ ਨੇਤਾ ਸ਼ਾਮਲ ਸਨ। 
ਹਾਲਾਂਕਿ ਕੁਮਾਰ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਰਹੇ ਹਨ ਪਰ ਭਾਜਪਾ ਨਾਲ ਉਨ੍ਹਾਂ ਦੀਆਂ ਵਧਦੀਆਂ ਨਜ਼ਦੀਕੀਆਂ ਕੁਝ ਹੋਰ ਹੀ ਇਸ਼ਾਰਾ ਕਰ ਰਹੀਆਂ ਹਨ। ਪਾਰਟੀ ''ਚ ਭਾਜਪਾ ਦੇ ਕਈ ਦਿੱਗਜ ਨੇਤਾ ਜਿਵੇਂ ਰਾਜਨਾਥ ਸਿੰਘ ਦੇ ਬੇਟੇ ਪੰਕਜ ਸਿੰਘ, ਅਜੀਤ ਡੋਭਾਲ, ਓਮ ਮਾਥੁਰ ਅਤੇ ਵਿਜੇ ਗੋਇਲ ਸ਼ਾਮਲ ਸਨ। ''ਆਪ'' ਤੋਂ ਮਨੀਸ਼ ਸਿਸੌਦੀਆ ਅਤੇ ਕਈ ਵਕੀਲ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਿੱਥੇ ''ਆਪ'' ਆਪਣਾ ਇਕ ਸਾਲ ਪੂਰਾ ਕਰ ਰਹੀ ਹੈ ਅਤੇ ਕਈ ਤਰ੍ਹਾਂ ਦੇ ਜਸ਼ਨ ''ਚ ਜੁਟੀ ਹੈ, ਅਜਿਹੇ ''ਚ ਪਾਰਟੀ ਲਈ ਇਹ ਇਕ ਝਟਕੇ ਤੋਂ ਘੱਟ ਨਹੀਂ ਹੋਵੇਗਾ।

Disha

This news is News Editor Disha