J&K: ਕਸ਼ਮੀਰੀ ਪੰਡਿਤ ਦੇ ਕਾਤਲ ਅੱਤਵਾਦੀ ਦੀ ਜਾਇਦਾਦ ਹੋਵੇਗੀ ਜ਼ਬਤ, ਪਰਿਵਾਰਿਕ ਮੈਂਬਰ ਗ੍ਰਿਫਤਾਰ

08/18/2022 11:26:07 AM

ਸ੍ਰੀਨਗਰ/ਜੰਮੂ (ਉਦੇ/ਅਰੀਜ਼)– ਸ਼ੋਪੀਆਂ ’ਚ ਇੱਕ ਕਸ਼ਮੀਰੀ ਪੰਡਤ ਦੇ ਕਤਲ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਪ੍ਰਸ਼ਾਸਨ ਨੇ ਹਮਲੇ ’ਚ ਸ਼ਾਮਲ ਅੱਤਵਾਦੀ ਦੀ ਪਛਾਣ ਹੋਣ ਤੋਂ ਬਾਅਦ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਦਿਲਬਾਗ ਸਿੰਘ ਨੇ ਬੁੱਧਵਾਰ ਕਿਹਾ ਕਿ ਸ਼ੋਪੀਆਂ ’ਚ ਬੀਤੇ ਦਿਨ ਇਕ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਦੇ ਕਤਲ ’ਚ ਸ਼ਾਮਲ ਦੋ ਅੱਤਵਾਦੀਆਂ ਦੀ ਪਛਾਣ ਕੀਤੀ ਗਈ ਹੈ । ਇਨ੍ਹਾਂ ’ਚੋਂ ਇਕ ਆਦਿਲ ਅਹਿਮਦ ਵਾਨੀ ਵਾਸੀ ਕੁਤਪੋਰਾ ਵਜੋਂ ਪਛਾਣਿਆ ਗਿਆ ਹੈ। ਇਕ ਅਧਿਕਾਰੀ ਮੁਤਾਬਕ ਸੁਨੀਲ ਕੁਮਾਰ ਦੀ ਹੱਤਿਆ ਆਦਿਲ ਨੇ ਕੀਤੀ ਸੀ।


Rakesh

Content Editor

Related News