ਇੰਦਰਾ ਗਾਂਧੀ ਵਾਂਗ ਮੇਰੀ ਵੀ ਹੱਤਿਆ ਹੋ ਸਕਦੀ ਹੈ : ਕੇਜਰੀਵਾਲ
05/18/2019 9:27:01 PM
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੀ ਜਾਨ ਦੇ ਪਿੱਛੇ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਉਨ੍ਹਾਂ ਦੀ ਵੀ ਹੱਤਿਆ ਹੋ ਸਕਦੀ ਹੈ। ਦਰਅਸਲ ਕੇਰਜੀਵਾਲ ਨੇ ਇਕ ਟਵੀਟ ਕਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਮੈਨੂੰ ਕਿਉਂ ਮਰਵਾਉਣਾ ਚਾਹੁੰਦੀ ਹੈ। ਮੇਰਾ ਕਸੂਰ ਕੀ ਹੈ। ਮੈਂ ਦੇਸ਼ ਦੇ ਲੋਕਾਂ ਲਈ ਸਕੂਲ ਤੇ ਹਸਪਤਾਲ ਹੀ ਤਾਂ ਬਣਵਾ ਰਿਹਾ ਹਾਂ। ਪਹਿਲੀ ਵਾਰ ਦੇਸ਼ 'ਚ ਸਕੂਲ ਤੇ ਹਸਪਤਾਲ ਦੀ ਸਕਾਰਾਤਮਕ ਰਾਜਨੀਤੀ ਸ਼ੁਰੂ ਹੋਈ ਹੈ। ਭਾਜਪਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਆਖਰੀ ਸਾਹ ਤਕ ਮੈਂ ਦੇਸ਼ ਲਈ ਕੰਮ ਕਰਦਾ ਰਹਾਂਗਾ।
भाजपा मुझे क्यों मरवाना चाहती है? मेरा क़सूर क्या है? मैं देश के लोगों के लिए स्कूल और अस्पताल ही तो बनवा रहा हूँ। पहली बार देश में स्कूल और अस्पताल की सकारात्मक राजनीति शुरू हुई है। भाजपा इसको ख़त्म करना चाहती है। लेकिन अंतिम साँस तक मैं देश के लिए काम करता रहूँगा। https://t.co/v2HUzal5xo
— Arvind Kejriwal (@ArvindKejriwal) May 18, 2019
ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਉਂਦੇ ਹੋਏ ਦਿੱਲੀ ਬੀਜੇਪੀ ਦੇ ਨੇਤਾ ਵਿਜੈਂਦਰ ਗੁੱਪਤਾ ਨੂੰ ਰੀਟਵੀਟ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਲਿਖਿਆ ਕਿ ਬੀਜੇਪੀ ਸੀ.ਐੱਮ. ਦੀ ਹੱਤਿਆ ਕਰਵਾਉਣਾ ਚਾਹੁੰਦੀ ਹੈ। ਵਿਜੈਂਦਰ ਗੁੱਪਤਾ ਦੇ ਇਸ ਟਵੀਟ ਨੇ ਸਾਬਿਤ ਕਰ ਦਿੱਤਾ ਕਿ ਸੀ.ਐੱਮ. ਦੀ ਡੇਲੀ ਸਕਿਊਰਿਟੀ ਦੀ ਰਿਪੋਰਟ ਰੋਜ਼ਾਨਾ ਬੀਜੇਪੀ ਕੋਲ ਪਹੁੰਚ ਰਹੀ ਹੈ ਤੇ ਬੀਜੇਪੀ ਇਸ ਦੇ ਆਧਾਰ 'ਤੇ ਸੀ.ਐੱਮ. ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਸਾਜ਼ਿਸ਼ 'ਚ ਵਿਜੈਂਦਰ ਗੁੱਪਤਾ ਵੀ ਸ਼ਾਮਲ ਹਨ।
बीजेपी सीएम की हत्या करवाना चाहती है. @Gupta_vijender के इस ट्वीट ने साबित कर दिया कि सीएम की डेली सिक्योरिटी की रिपोर्ट रोज़ाना बीजेपी के पास पहुँच रही है और बीजेपी इसके आधार पर सीएम की हत्या की साज़िश रच रही है.
— Manish Sisodia (@msisodia) May 18, 2019
इस साज़िश में विजेंद्र गुप्ता भी शामिल हैं. https://t.co/y1r27yD8db