ਕੇਜਰੀਵਾਲ ‘ਵੈਗਨਾਰ’ ਆਏ ਤੇ ਸਿੱਧਾ ‘ਸ਼ੀਸ਼ਮਹਿਲ’ ਦੀ ਪਾਰਕਿੰਗ ’ਚ ਗਏ : ਰਾਹੁਲ
Saturday, Feb 01, 2025 - 01:44 PM (IST)
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭ੍ਰਿਸ਼ਟਾਚਾਰ ਅਤੇ ਵਾਅਦਾਖਿਲਾਫੀ ਨੂੰ ਲੈ ਕੇ ਸ਼ੁੱਕਰਵਾਰ ਫਿਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਅਤੇ ਵਿਅੰਗ ਕੱਸਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸਿਆਸਤ ਵਿਚ ‘ਵੈਗਨਾਰ’ ਗੱਡੀ ਵਿਚ ਆਏ ਅਤੇ ਸਿੱਧੇ ‘ਸ਼ੀਸ਼ਮਹਿਲ’ ਦੀ ਪਾਰਕਿੰਗ ਵਿਚ ਚਲੇ ਗਏ। ਵਿਰੋਧੀ ਪਾਰਟੀਆਂ ਨੇ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ ਨੂੰ ‘ਸ਼ੀਸ਼ਮਹਿਲ ਕਰਾਰ ਦਿੱਤਾ ਹੈ, ਕਿਉਂਕਿ ਇਸ ਦੇ ਨਵੀਨੀਕਰਨ ’ਤੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ।
ਇਹ ਵੀ ਪੜ੍ਹੋ - ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮਿਕਾ ਤੇ ਉਸਦੀ ਮਾਂ ਨੇ ਮੁੰਡੇ ਘਰ ਜਾ ਕੀਤੀ ਖ਼ੁਦਕੁਸ਼ੀ, ਤੜਫ਼-ਤੜਫ਼ ਹੋਈ ਮੌਤ
ਰਾਹੁਲ ਨੇ ਮਾਦੀਪੁਰ ਵਿਚ ਇਕ ਚੋਣ ਰੈਲੀ ਵਿਚ ਇਹ ਵੀ ਦੋਸ਼ ਲਾਇਆ ਕਿ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਵਿਚ ਸਿਰਫ਼ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਉਹੀ ਵਾਅਦਾ ਕਰਦਾ ਹਾਂ, ਜੋ ਪੂਰਾ ਕੀਤਾ ਜਾ ਸਕਦਾ ਹੈ। ਅਸੀਂ ਮਨਰੇਗਾ ਸਕੀਮ ਲਿਆਂਦੀ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਦਿੱਲੀ ਵਿਚ ਫਲਾਈਓਵਰ ਬਣਾਏ, ਵਿਕਾਸ ਕਾਰਜ ਕਰਵਾਏ ਪਰ ਕਦੇ ਝੂਠੇ ਵਾਅਦੇ ਨਹੀਂ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਮੁਖੀ ਨੇ ਕਰੋੜਾਂ ਰੁਪਏ ਦਾ ਘਰ ਬਣਾਇਆ, ਭ੍ਰਿਸ਼ਟਾਚਾਰ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਸਾਰੇ ਵਿਕਾਸ ਕਾਰਜਾਂ ਨੂੰ ਬਰਬਾਦ ਕਰ ਦਿੱਤਾ।
ਇਹ ਵੀ ਪੜ੍ਹੋ - Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
ਰਾਹੁਲ ਨੇ ਯਮੁਨਾ ਦੀ ਸਫ਼ਾਈ ਦੇ ਆਪਣੇ ਪੁਰਾਣੇ ਵਾਅਦੇ ਦਾ ਹਵਾਲਾ ਦਿੰਦਿਆਂ ਕੇਜਰੀਵਾਲ ’ਤੇ ਫਿਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਯਮੁਨਾ ਦਾ ਪਾਣੀ ਪੀਵਾਂਗਾ ਤੇ ਯਮੁਨਾ ਵਿਚ ਡੁਬਕੀ ਲਾਵਾਂਗਾ। ਕੇਜਰੀਵਾਲ ਜੀ! ਤੁਸੀਂ ਯਮੁਨਾ ਦਾ ਪਾਣੀ ਛੱਡ ਕੇ ਦਿੱਲੀ ਦੀਆਂ ਝੁੱਗੀਆਂ ਦਾ ਆਮ ਪਾਣੀ ਪੀ ਕੇ ਦਿਖਾਓ। ਤੁਸੀਂ ਕਿਹਾ ਸੀ ਕਿ ਤੁਸੀਂ ਯਮੁਨਾ ਨੂੰ ਸਾਫ਼ ਕਰੋਗੇ ਪਰ ਤੁਸੀਂ ਅਜਿਹਾ ਕੁਝ ਨਹੀਂ ਕੀਤਾ। ਤੁਹਾਡੇ ਸ਼ਬਦ ਖੋਖਲੇ ਹਨ।
ਇਹ ਵੀ ਪੜ੍ਹੋ - Budget 2025 Live : ਬਜਟ ਤੋਂ ਪਹਿਲਾਂ ਹੀ ਸੰਸਦ ਵਿਚੋਂ ਵਿਰੋਧੀ ਧਿਰ ਦਾ ਵਾਕਆਊਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8