ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਮੁੜ ਧਮਕੀ, 25 ਦਿਨਾਂ ’ਚ ਤੀਜੀ ਵਾਰ ਸਾਹਮਣੇ ਆਇਆ ਮਾਮਲਾ

Sunday, Aug 30, 2026 - 04:20 PM (IST)

ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਮੁੜ ਧਮਕੀ, 25 ਦਿਨਾਂ ’ਚ ਤੀਜੀ ਵਾਰ ਸਾਹਮਣੇ ਆਇਆ ਮਾਮਲਾ

ਨਵੀਂ ਦਿੱਲੀ (ਇੰਟ.) - ਕਸ਼ਮੀਰ ਘਾਟੀ ਵਿਚ ਪ੍ਰਧਾਨ ਮੰਤਰੀ ਮੁੜ-ਵਸੇਬਾ ਪੈਕੇਜ ਤਹਿਤ ਨੌਕਰੀ ਕਰ ਰਹੇ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਕਥਿਤ ਅੱਤਵਾਦੀ ਸੰਗਠਨ ‘ULC’ ਵੱਲੋਂ ਇਕ ਵਾਰ ਫਿਰ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 27 ਅਗਸਤ ਨੂੰ ਮਿਲੀ ਇਸ ਧਮਕੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਾਂਚ ਵਿਚ ਜੁਟੀਆਂ ਹਨ। ਦਾਅਵਾ ਹੈ ਕਿ ਬੀਤੇ 25 ਦਿਨਾਂ ਵਿਚ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਤੀਜੀ ਧਮਕੀ ਹੈ। ਇਸ ਤੋਂ ਪਹਿਲਾਂ 7 ਅਤੇ 23 ਅਗਸਤ ਨੂੰ ਧਮਕੀ ਸਾਹਮਣੇ ਆਈ ਸੀ। ਮਾਮਲੇ ਦਾ ਸਭ ਤੋਂ ਗੰਭੀਰ ਪਹਿਲੂ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਦੇ ਕਥਿਤ ਤੌਰ ’ਤੇ ਲੀਕ ਹੋਣ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਕੀਤੀ ਸੂਚੀ ਵਿਚ ਨਾਵਾਂ ਤੋਂ ਇਲਾਵਾ ਘਰ ਦਾ ਨੰਬਰ, ਗਲੀ ਅਤੇ ਵਾਹਨਾਂ ਨਾਲ ਜੁੜੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨਾਲ ਘਾਟੀ ਵਿਚ ਤਾਇਨਾਤ ਉਨ੍ਹਾਂ ਕਰਮਚਾਰੀਆਂ ਦੀ ਚਿੰਤਾ ਵਧ ਗਈ ਹੈ, ਜੋ ਅੱਤਵਾਦ ਦੇ ਦੌਰ ਤੋਂ ਬਾਅਦ ਵਾਪਸ ਪਰਤ ਕੇ ਸਰਕਾਰੀ ਸੇਵਾਵਾਂ ਦੇ ਰਹੇ ਹਨ।

ਪੜ੍ਹੋ ਇਹ ਵੀ - 'ਹੁਣ ਤੇਰਾ ਨੰਬਰ...', ਅੰਕਿਤ ਤੋਂ ਬਾਅਦ ਇਸ ਹਰਿਆਣਵੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

4 ਐਂਗਲਾਂ ਤੋਂ ਜਾਂਚ ’ਚ ਜੁਟੀਆਂ ਏਜੰਸੀਆਂ
ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਈ ਪਹਿਲੂਆਂ ਤੋਂ ਕਰ ਰਹੀਆਂ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਕਥਿਤ ਤੌਰ ’ਤੇ ਧਮਕੀ ਦੇਣ ਵਾਲਿਆਂ ਤੱਕ ਕਿਵੇਂ ਪਹੁੰਚੀ। ਇਸ ਤੋਂ ਇਲਾਵਾ ‘ਯੂ. ਐੱਲ. ਸੀ.’ ਦੇ ਨੈੱਟਵਰਕ, ਸੰਭਾਵੀ ਸਰਹੱਦ ਪਾਰ ਕੁਨੈਕਸ਼ਨਾਂ ਅਤੇ ਆਨਲਾਈਨ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਵੀ ਪਤਾ ਲਾਉਣ ਵਿਚ ਜੁਟੀਆਂ ਹਨ ਕਿ ਡਾਟਾ ਸਰਕਾਰੀ ਰਿਕਾਰਡ, ਸੋਸ਼ਲ ਮੀਡੀਆ, ਖੁੱਲ੍ਹੇ ਸਰੋਤਾਂ ਜਾਂ ਕਿਸੇ ਸਥਾਨਕ ਨੈੱਟਵਰਕ ਰਾਹੀਂ ਇਕੱਠਾ ਕੀਤਾ ਗਿਆ। ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਧਮਕੀ ਸਿਰਫ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਜਾਂ ਕਿਸੇ ਸੰਭਾਵੀ ਹਮਲੇ ਦੀ ਤਿਆਰੀ ਨਾਲ ਜੁੜੀ ਹੈ।

ਪੁਰਾਣੇ ਮਾਮਲਿਆਂ ਦੀ ਜਾਂਚ ਤੋਂ ਵੀ ਨਾਰਾਜ਼ਗੀ
ਕਥਿਤ ਧਮਕੀਆਂ ਵਿਚ ਕਸ਼ਮੀਰੀ ਪੰਡਿਤਾਂ ਦੇ ਕਤਲ ਅਤੇ ਉਜਾੜੇ ਨਾਲ ਜੁੜੇ ਪੁਰਾਣੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲ ਹੀ ਵਿਚ 1990 ’ਚ ਕਸ਼ਮੀਰੀ ਪੰਡਿਤਾਂ ਦੇ ਕਤਲ ਦੇ ਇਕ ਮਾਮਲੇ ਵਿਚ ਜੰਮੂ-ਕਸ਼ਮੀਰ ਦੀ ਜਾਂਚ ਏਜੰਸੀ ਵੱਲੋਂ ਜੰਮੂ ਦੇ ਕੁੱਝ ਇਲਾਕਿਆਂ ਵਿਚ ਛਾਪੇਮਾਰੀ ਦੀ ਖ਼ਬਰ ਵੀ ਸਾਹਮਣੇ ਆਈ ਸੀ।

ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ

‘ਯੂ. ਐੱਲ. ਸੀ.’ ਨੂੰ ਲੈ ਕੇ ਵੀ ਜਾਂਚ
ਸੁਰੱਖਿਆ ਏਜੰਸੀਆਂ ‘ਯੂ. ਐੱਲ. ਸੀ.’ ਭਾਵ ਯੂਨਾਈਟਿਡ ਲਿਬਰੇਸ਼ਨ ਕੌਂਸਲ ਦੇ ਨੈੱਟਵਰਕ ਅਤੇ ਉਸ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕਰ ਰਹੀਆਂ ਹਨ। ਏਜੰਸੀਆਂ ਮੁਤਾਬਕ, ਇਹ ਕਥਿਤ ਸੰਗਠਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਨੈੱਟਵਰਕ ਦਾ ਨਵਾਂ ਚਿਹਰਾ ਹੋ ਸਕਦਾ ਹੈ। ਹਾਲਾਂਕਿ ਇਸ ਦੇ ਅਸਲ ਢਾਂਚੇ ਅਤੇ ਕੁਨੈਕਸ਼ਨ ਨੂੰ ਲੈ ਕੇ ਜਾਂਚ ਜਾਰੀ ਹੈ।

ਐੱਨ. ਐੱਚ. ਆਰ. ਸੀ. ਅਤੇ ਘੱਟ ਗਿਣਤੀ ਕਮਿਸ਼ਨ ਤੋਂ ਜਾਂਚ ਦੀ ਮੰਗ
ਜੰਮੂ-ਕਸ਼ਮੀਰ ਨੈਸ਼ਨਲ ਯੂਨਾਈਟਿਡ ਫਰੰਟ ਦੇ ਵਰਕਿੰਗ ਪ੍ਰੈਜ਼ੀਡੈਂਟ ਅਤੇ ਆਰ.ਟੀ.ਆਈ. ਕਾਰਕੁਨ ਰਾਕੇਸ਼ ਹਾਂਡੂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਪੱਤਰ ਭੇਜ ਕੇ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਪੀ.ਐੱਮ. ਪੈਕੇਜ ਤਹਿਤ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਕਰਮਚਾਰੀਆਂ ਦੇ ਨਾਂ, ਵਿਭਾਗ, ਪੋਸਟਿੰਗ ਅਤੇ ਮੋਬਾਈਲ ਨੰਬਰ ਵਰਗੀ ਸੰਵੇਦਨਸ਼ੀਲ ਜਾਣਕਾਰੀ ਵਾਲੀਆਂ ਸੂਚੀਆਂ ਵਾਇਰਲ ਹੋ ਰਹੀਆਂ ਹਨ।

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News