Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ
Monday, Oct 26, 2026 - 08:23 AM (IST)
ਜਲੰਧਰ (ਬਿਊਰੋ) - ਪਤੀ-ਪਤਨੀ ਦੇ ਪਿਆਰ ਦਾ ਪ੍ਰਤੀਕ ਕਰਵਾਚੌਥ ਦਾ ਵਰਤ ਹਰ ਸਾਲ ਦੇ ਵਾਂਗ ਇਸ ਸਾਲ ਵੀ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 29 ਅਕਤੂਬਰ ਨੂੰ ਹੈ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਭੁੱਖੀ-ਪਿਆਸੀ ਰਹਿ ਕੇ ਵਰਤ ਰੱਖਦੀ ਹੈ ਅਤੇ ਪਾਠ ਪੂਜਾ ਕਰਦੀ ਹੈ। ਇਸ ਦਿਨ ਪਤਨੀ ਰੱਬ ਤੋਂ ਆਪਣੇ ਪਤੀ ਦੀ ਲੰਮੀ ਉਮਰ, ਉਸ ਦੀ ਸਲਾਮਤੀ ਦੀ ਦੁਆ ਮੰਗਦੀ ਹੈ। ਕਰਵਾ ਚੌਥ ਵਾਲੇ ਦਿਨ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸਾਰੀਆਂ ਜਨਾਨੀਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ...
ਇਹ ਵੀ ਪੜ੍ਹੋ : ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ 'ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ
. ਕਰਵਾ ਚੌਥ ’ਤੇ ਸਰਗੀ
ਕਰਵਾ ਚੌਥ ’ਤੇ ਸਰਗੀ ਵਿੱਚ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਦੀ ਬਜਾਏ ਸਿਹਤਮੰਦ ਚੀਜ਼ਾਂ ਲਓ। ਇਸ ਮੌਕੇ ਤੁਸੀਂ ਸੁੱਕੇ ਮੇਵੇ, ਦੁੱਧ, ਲੱਸੀ, ਹਲਵਾ ਆਦਿ ਵੀ ਲੈ ਸਕਦੇ ਹੋ। ਇਹ ਖ਼ਾਣ ਨਾਲ ਦਿਨ ਭਰ ਥਕਾਵਟ ਨਹੀਂ ਹੋਵੇਗੀ ਤੇ ਸਰੀਰ 'ਚ ਭਾਰਾਪਣ ਵੀ ਮਹਿਸੂਸ ਨਹੀਂ ਹੋਵੇਗਾ।

. ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ
ਕਈ ਜਨਾਨੀਆਂ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚਾਹ ਪੀਂਦੇ ਹਨ। ਸਾਰਾ ਦਿਨ ਕੁਝ ਨਾ ਖਾਣ ਤੋਂ ਬਾਅਦ ਚਾਹ ਪੀਣ ਨਾਲ ਐਸੀਡਿਟੀ ਦੀ ਮਸੱਸਿਆ ਹੋ ਸਕਦੀ ਹੈ। ਇਸੇ ਲਈ ਚਾਹ ਪੀਣ ਦੀ ਥਾਂ ਤੁਸੀਂ ਹਲਕਾ ਗਰਮ ਦੁੱਧ ਜਾਂ ਜੂਸ ਲੈ ਸਕਦੇ ਹੋ।
ਇਹ ਵੀ ਪੜ੍ਹੋ : ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂਰੀ ਕੀਤੀ ਮਨੋਕਾਮਨਾ! ਚੜ੍ਹਾਇਆ 1.5 ਕਿਲੋ ਚਾਂਦੀ ਦਾ ਛਤਰ
. ਤਾਰਿਆਂ ਦੀ ਲੋਅ 'ਚ ਖਾਓ ਸਰਘੀ
ਵਰਤ ਰੱਖਣ ਵਾਲੀਆਂ ਔਰਤਾਂ ਨੂੰ ਉਨ੍ਹਾਂ ਦੀ ਸੱਸ ਸੂਰਜ ਨਿਕਲਣ ਤੋਂ ਪਹਿਲਾ ਸਰਘੀ 'ਹਮੇਸ਼ਾ ਸੁਹਾਗਣ ਰਹੋ' ਦੇ ਆਸ਼ੀਰਵਾਦ ਨਾਲ ਦਿੰਦੀਆਂ ਹਨ, ਜਿਸ 'ਚ ਫਲ, ਮਠਿਆਈ, ਮੇਵੇ, ਮੱਠੀਆਂ, ਫੈਨੀਆਂ, ਆਲੂ ਨਾਲ ਬਣੀ ਕੋਈ ਸਬਜ਼ੀ ਅਤੇ ਪੂੜੀਆਂ ਆਦਿ ਹੁੰਦੀਆਂ ਹਨ।

. ਪਾਣੀ ਦੀ ਵਰਤੋਂ
ਬਿਨਾ ਪਾਣੀ ਪੀਤੇ ਵਰਤ ਰੱਖਣ ਵਾਲੀਆਂ ਜਨਾਨੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਰਤ ਤੋਂ ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ।
ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
ਪੂਜਾ ਥਾਲੀ 'ਚ ਰੱਖੋ ਇਹ ਚੀਜ਼ਾਂ
ਕਰਵਾ ਚੌਥ ਦਾ ਤਿਉਹਾਰ ਵਿਆਹੁਤਾਂ ਔਰਤਾਂ ਲਈ ਖਾਸ ਹੁੰਦਾ ਹੈ। ਵਰਤ ਰੱਖਣ ਲਈ ਪੂਜਾ ਦੇ ਸਮੇਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪੂਜਾ ਥਾਲੀ 'ਚ ਪਾਣੀ, ਥਾਲੀ, ਮਿੱਟੀ ਦਾ ਦੀਵਾ, ਚਾਂਦੀ ਦਾ ਕਟੋਰਾ, ਗੰਗਾ ਜਲ, ਮਠਿਆਈਆਂ, ਚਾਂਦੀ ਦੀ ਥਾਲੀ ਤੇ ਚਾਂਦੀ ਦੇ ਕਲਸ਼ ਰੱਖੇ ਜਾਂਦੇ ਹਨ।

. ਰਾਤ ਨੂੰ ਕਰੋ ਸਹੀ ਖਾਣੇ ਦੀ ਚੋਣ
ਵੈਸੇ ਤਾਂ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਪਰ ਵਰਤ ਤੋਂ ਪਹਿਲਾਂ ਰਾਤ ਦਾ ਖਾਣਾ ਅਜਿਹਾ ਲਾਓ ਤਾਂ ਜੋ ਢਿੱਡ ਭਰਿਆ ਰਵੇ। ਖਾਣੇ 'ਚ ਘੱਟ ਤੇਲ ’ਚ ਬਣੀ ਸਬਜ਼ੀ, ਦਾਲ ਦੇ ਨਾਲ-ਨਾਲ ਤੁਸੀਂ ਸਲਾਦ ਵੀ ਖਾ ਸਕਦੇ ਹੋ, ਜੋ ਤੁਹਾਡੇ ਲਈ ਸਹੀ ਹੋਵੇਗਾ।
ਇਹ ਵੀ ਪੜ੍ਹੋ : 174 ਯਾਤਰੀਆਂ ਲਈ ਮਸੀਹਾ ਬਣੇ ਕੈਪਟਨ ਸਮਿਤ ਮਛਾਰ ! ਵਿਸ਼ੇਸ਼ ਪਗੜੀ ਨਾਲ ਕੀਤਾ ਜਾਵੇਗਾ ਸਨਮਾਨ
. ਚੰਦ ਨੂੰ ਅਰਗ ਦੇਣ ਤੋਂ ਬਾਅਦ ਨਾ ਖਾਓ ਇਕਦਮ ਖ਼ਾਣਾ
ਚੰਦ ਨੂੰ ਅਰਗ ਦੇਣ ਤੋਂ ਬਾਅਦ ਇਕਦਮ ਖ਼ਾਣਾ ਨਾ ਖਾਓ। ਇਸ ਦੀ ਥਾਂ ਹਲਕਾ ਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਖ਼ਾਣਾ ਲੈ ਸਕਦੇ ਹੋ। ਖ਼ਾਣਾ ਖਾ ਕੇ ਸਿੱਧਾ ਸੌਂ ਜਾਣ ਨਾਲ ਵਰਤ ਦੇ ਅਗਲੇ ਦਿਨ ਐਸੀਡਿਟੀ ਹੋ ਸਕਦੀ ਹੈ।

. ਗਰਭਵਤੀ ਜਨਾਨੀਆਂ
ਜੋ ਕਿਸੇ ਤਰ੍ਹਾਂ ਦੀ ਦਵਾਈ ਲੈ ਰਹੇ ਹੋਣ ਜਾਂ ਗਰਭਵਤੀ ਮਹਿਲਾ, ਜਾਂ ਬੱਚੇ ਨੂੰ ਦੁੱਧ ਪਿਆਉਣ ਵਾਲੀ ਜਨਾਨੀਆਂ ਬਿਨਾ ਪਾਣੀ ਵਾਲਾ ਵਰਤ ਨਾ ਰੱਖਣ। ਅਜਿਹੀਆਂ ਜਨਾਨੀਆਂ ਸਾਰੇ ਦਿਨ 'ਚ ਜੂਸ ਲੈ ਸਕਦੀਆਂ ਹਨ।
Related News
ਕਰਵਾ ਚੌਥ 'ਤੇ ਬਣ ਰਿਹੈ ਸ਼ੁਭ ਯੋਗ! ਪੂਜਾ ਸਮੇਂ ਕਰੋ ਇਹ ਛੋਟਾ ਜਿਹਾ ਉਪਾਅ, ਪਤੀ-ਪਤਨੀ ਦਾ ਰਿਸ਼ਤਾ ਬਣੇਗਾ ਹੋਰ ਵੀ ਮਜ਼ਬ
