ਕਰਨਾਟਕ ਦੇ ਸਿਹਤ ਮੰਤਰੀ ਬੀ. ਸ੍ਰੀਰਾਮੂਲੂ ਵਾਇਰਸ ਨਾਲ ਸੰਕ੍ਰਮਿਤ
Sunday, Aug 09, 2020 - 07:35 PM (IST)
ਬੇਂਗਲੁਰੂ, (ਭਾਸ਼ਾ)— ਕਰਨਾਟਕ ਦੇ ਸਿਹਤ ਮੰਤਰੀ ਬੀ. ਸ੍ਰੀਰਾਮੂਲੂ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਏ ਹਨ ਅਤੇ ਇਕ ਹਸਪਤਾਲ 'ਚ ਇਲਾਜ ਕਰਾ ਰਹੇ ਹਨ।
ਸ੍ਰੀਰਾਮੂਲੂ ਨੇ ਟਵੀਟ ਕੀਤਾ, ''ਬੁਖਾਰ ਹੋਣ ਤੋਂ ਬਾਅਦ ਮੈਂ ਜਾਂਚ ਕਰਾਈ ਤਾਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ।''
ਉਨ੍ਹਾਂ ਨੂੰ ਇਲਾਜ ਲਈ ਸ਼ਹਿਰ 'ਚ ਸਰਕਾਰੀ ਬੋਰਿੰਗ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਉਹ ਠੀਕ ਹੋਣ ਲਈ ਈਸ਼ਵਰ ਤੋਂ ਪ੍ਰਾਰਥਨਾ ਕਰ ਰਹੇ ਹਨ, ਤਾਂ ਕਿ ਜਲਦ ਤੋਂ ਜਲਦ ਫਿਰ ਤੋਂ ਜਨਤਾ ਦੀ ਸੇਵਾ ਸ਼ੁਰੂ ਕਰ ਸਕਣ। ਕਰਨਾਟਕ 'ਚ ਸੀ੍ਰਰਾਮੁਲੂ ਸਮੇਤ ਪੰਜ ਮੰਤਰੀ ਹੁਣ ਤੱਕ ਸੰਕ੍ਰਮਿਤ ਹੋਏ ਹਨ। ਉਨ੍ਹਾਂ ਤੋਂ ਪਹਿਲਾਂ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ, ਜੰਗਲਾਤ ਮੰਤਰੀ ਆਨੰਦ ਸਿੰਘ, ਸੈਰ-ਸਪਾਟਾ ਮੰਤਰੀ ਸੀ. ਟੀ. ਰਵੀ ਅਤੇ ਬੀ. ਐੱਸ. ਪਾਟਿਲ 'ਚ ਸੰਕਰਮਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਸਿਧਾਰਮੱਈਆ ਵੀ ਸੰਕ੍ਰਮਿਤ ਹੋਏ ਹਨ। ਯੇਦੀਯੁਰੱਪਾ ਅਤੇ ਸਿਧਾਰਮੱਈਆ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।