ਕਮਲਨਾਥ ਦਾ ਭਾਜਪਾ ''ਤੇ ਹਮਲਾ

02/09/2018 2:26:38 PM

ਨਵੀਂ ਦਿੱਲੀ— ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਕਮਲਨਾਥ ਨੇ ਨਰਿੰਦਰ ਮੋਦੀ ਸਰਕਾਰ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਕਿਸਾਨ ਵਿਰੋਧੀ ਸਰਕਾਰ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਬਾਰੇ ਕੁਝ ਨਹੀਂ ਬੋਲੇ। ਪ੍ਰਧਾਨ ਮੰਤਰੀ ਮੋਦੀ ਦੇ ਕਲ ਲੋਕ ਸਭਾ 'ਚ ਦਿੱਤੇ ਭਾਸ਼ਣ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਬੇਰੋਜ਼ਗਾਰਾਂ ਬਾਰੇ ਕੁਝ ਨਹੀਂ ਕਿਹਾ।
ਮੌਜੂਦਾ ਹਾਲਤਾਂ 'ਚ ਹਰ ਵਰਗ ਜਿਹੜੀਆਂ ਪ੍ਰੇਸ਼ਾਨੀਆਂ 'ਚੋਂ ਲੰਘ ਰਿਹਾ ਹੈ, ਉਨ੍ਹਾਂ 'ਤੇ ਕੁਝ ਨਹੀਂ ਕਿਹਾ। ਪ੍ਰਧਾਨ ਮੰਤਰੀ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਿਆਉਣ ਦਾ ਦੋਸ਼ ਵੀ ਕਾਂਗਰਸ 'ਤੇ ਮੜ੍ਹ ਦਿੱਤਾ। ਉਨ੍ਹਾਂ ਅਨੁਸਾਰ ਸਾਰਾ ਦੋਸ਼ ਕਾਂਗਰਸ ਦਾ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਇਤਿਹਾਸ ਦੀ ਸਭ ਤੋਂ ਵੱਡੀ ਕਿਸਾਨ ਵਿਰੋਧੀ ਹੈ।