ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਜਾਇਦਾਦ ਦੇ ਲਾਲਚ ’ਚ ਡੰਡੇ ਨਾਲ ਕੁੱਟ-ਕੁੱਟ ਕੇ ਮਾਂ ਦਾ ਕੀਤਾ ਕਤਲ
Friday, Jul 28, 2023 - 03:58 AM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)–ਜਾਇਦਾਦ ਦੇ ਲਾਲਚ ’ਚ ਕਲਯੁਗੀ ਪੁੱਤ ਨੇ ਡੰਡੇ ਨਾਲ ਕੁੱਟ-ਕੁੱਟ ਕੇ ਮਾਂ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘੜੀਸ ਕੇ ਦੂਜੇ ਕਮਰੇ ’ਚ ਲੈ ਗਿਆ। ਉੱਥੇ ਲਾਸ਼ ਨੂੰ ਜ਼ਮੀਨ ’ਤੇ ਰੱਖ ਕੇ ਮੁਲਜ਼ਮ ਚਲਾ ਗਿਆ ਅਤੇ ਦੂਜੇ ਕਮਰੇ ’ਚ ਏ. ਸੀ. ਚਲਾ ਕੇ 12 ਘੰਟੇ ਤੱਕ ਸੁੱਤਾ ਰਿਹਾ।
ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ
ਮਾਮਲਾ ਸਬਜ਼ੀ ਮੰਡੀ ਇਲਾਕੇ ਦਾ ਹੈ। ਸਵੇਰੇ ਮੁਲਜ਼ਮ ਦੀਆਂ ਭੈਣਾਂ ਮਾਂ ਦਾ ਹਾਲ-ਚਾਲ ਪੁੱਛਣ ਪਹੁੰਚੀਆਂ ਤਾਂ ਘਰ ਵਿਚ ਉਨ੍ਹਾਂ ਨੂੰ ਮਾਂ ਮ੍ਰਿਤਕ ਹਾਲਤ ’ਚ ਮਿਲੀ। ਪੁਲਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਸ ਤੋਂ ਪਹਿਲਾਂ ਆਪਣਾ ਇਕ ਮਕਾਨ ਨਸ਼ੇ ਦੀ ਭੈੜੀ ਆਦਤ ਤੇ ਸ਼ੌਕ ਪੂਰੇ ਕਰਨ ਲਈ ਵੇਚ ਦਿੱਤਾ ਸੀ। ਮਾਂ ਦੂਜਾ ਮਕਾਨ ਵੇਚਣ ਦੇ ਖਿਲਾਫ਼ ਸੀ, ਜਿਸ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ