ਜਿਓਤਿਰਦਿਤਿਆ ਸਿੰਧੀਆ ਦੇ ਨਿਵਾਸ ’ਤੇ ਪਹੁੰਚੇ ਸਮਰਥਕ, ਕੀਤਾ ਹੰਗਾਮਾ
Sunday, Dec 16, 2018 - 09:15 AM (IST)
ਨਵੀਂ ਦਿੱਲੀ-ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਪਰ ਪਾਰਟੀ ਦੇ ਅੰਦਰ ਜਿਓਤਿਰਦਿਤਿਆ ਸਿੰਧੀਆ ਦੇ ਪੱਖ ਵਿਚ ਵੀ ਆਵਾਜ਼ ਉਠ ਰਹੀ ਹੈ। ਇਸੇ ਸੰਦਰਭ ਵਿਚ ਸਿੰਧੀਆ ਨੂੰ ਐੱਮ. ਪੀ. ਦੇ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਕਰਦੇ ਹੋਏ 15 ਵਿਧਾਇਕ ਅਤੇ ਕਈ ਸਮਰਥਕ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਜਿਓਤਿਰਦਿਤਿਆ ਸਿੰਧੀਆ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ। ਇਸ ਦੌਰਾਨ ਉਥੇ ਭਾਰੀ ਭੀਡ਼ ਜਮ੍ਹਾ ਹੋ ਗਈ ਅਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਕ ਨੇਤਾ ਨੇ ਤਾਂ ਸਿੰਧੀਆ ਦੇ ਪੈਰ ਫੜ ਲਏ ਤੇ ਆਪਣੀ ਮੰਗ ’ਤੇ ਅੜ ਗਿਆ। ਪ੍ਰਦਰਸ਼ਨਕਾਰੀ ਨੇਤਾਵਾਂ ਕਿਹਾ ਕਿ ਜੇਕਰ ਸਿੰਧੀਆ ਨੂੰ ਸੂਬਾ ਪ੍ਰਧਾਨ ਨਹੀਂ ਬਣਾਇਆ ਗਿਆ ਤਾਂ ਉਹ ਆਤਮਹੱਤਿਆ ਕਰ ਲੈਣਗੇ।
