ਸਿੰਧੀਆ ਨੂੰ ਵਧਾਈ ਦੇ ਕੇ ਬੋਲੇ ਦਿਗਵਿਜੇ- ਭਗਵਾਨ ਉਨ੍ਹਾਂ ਨੂੰ ਭਾਜਪਾ ''ਚ ਸੁਰੱਖਿਆ ਰੱਖਣ

03/12/2020 1:57:36 PM

ਭੋਪਾਲ— ਜਿਓਤਿਰਾਦਿਤਿਆ ਸਿੰਧੀਆ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁਕੇ ਹਨ। ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਆਪਣੇ ਹੀ ਤਰੀਕੇ ਨਾਲ ਸਿੰਧੀਆ ਨੂੰ ਵਧਾਈ ਦਿੱਤੀ ਹੈ। ਦਿਗਵਿਜੇ ਸਿੰਘ ਨੇ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਜਿਓਤਿਰਾਦਿਤਿਆ ਸਿੰਧੀਆ ਭਾਜਪਾ 'ਚ ਸੁਰੱਖਿਅਤ ਰਹਿਣ। ਇਸ ਤੋਂ ਪਹਿਲਾਂ ਦਿਗਵਿਜੇ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਸਿੰਧੀਆ ਕਾਂਗਰਸ ਤੋਂ ਅਸਤੀਫ਼ਾ ਦੇ ਦੇਣਗੇ।

ਭਗਵਾਨ ਸਿੰਧੀਆ ਨੂੰ ਭਾਜਪਾ 'ਚ ਸੁਰੱਖਿਅਤ ਰੱਖਣ
ਦਿਗਵਿਜੇ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,''ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਸਿੰਧੀਆ ਨੂੰ ਭਾਜਪਾ 'ਚ ਸੁਰੱਖਿਅਤ ਰੱਖਣ।'' ਦਿਗਵਿਜੇ ਨੇ ਗਾਂਧੀ ਪਰਿਵਾਰ ਨਾਲ ਸਿੰਧੀਆ ਪਰਿਵਾਰ ਦੇ ਮੈਂਬਰਾਂ ਨੂੰ ਮਹੱਤਵ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ,''ਗਾਂਧੀ ਪਰਿਵਾਰ ਨੇ ਹਮੇਸ਼ਾ ਮਾਧਵ ਰਾਵ ਜੀ ਅਤੇ ਜਿਓਤਿਰਾਦਿਤਿਆ ਜੀ ਦਾ ਸਨਮਾਨ ਕੀਤਾ ਹੈ।'' ਉਨ੍ਹਾਂ ਨੇ ਆਪਣੇ ਟਵੀਟ ਨਾਲ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਵੀ ਟੈਗ ਕੀਤਾ ਹੈ, ਜਿਸ 'ਚ ਰਾਹੁਲ ਨੇ ਕਿਹਾ ਸੀ ਕਿ ਸਿੰਧੀਆ ਇਕਲੌਤੇ ਵਿਅਕਤੀ ਹਨ, ਜੋ ਮੇਰੇ ਘਰ ਕਦੇ ਵੀ ਆ ਸਕਦੇ ਹਨ।

ਹੋਲੀ ਦੇ ਦਿਨ ਦਿੱਤਾ ਸੀ ਅਸਤੀਫ਼ਾ
ਇਸ ਤੋਂ ਪਹਿਲਾਂ ਸਿੰਧੀਆ ਨੇ ਹੋਲੀ ਦੇ ਦਿਨ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਬੁੱਧਵਾਰ ਨੂੰ ਭਾਜਪਾ ਦੇ ਕੇਂਦਰੀ ਦਫ਼ਤਰ 'ਚ ਜਾ ਕੇ ਸਿੰਧੀਆ ਨੇ ਜੇ.ਪੀ. ਨੱਢਾ ਦੀ ਮੌਜੂਦਗੀ 'ਚ ਭਾਜਪਾ ਜੁਆਇਨ ਕਰ ਲਈ। ਭਾਜਪਾ ਨੇ ਸਿੰਧੀਆ ਨੂੰ ਰਾਜ ਸਭਾ ਦਾ ਟਿਕਟ ਵੀ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਸਿੰਧੀਆ ਨੂੰ ਕੇਂਦਰ ਸਰਕਾਰ 'ਚ ਕੋਈ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ।

DIsha

This news is Content Editor DIsha