ਕੋਰੋਨਾ ਨੂੰ ਹਰਾ ਕੇ ਘਰ ਪਰਤੇ ਜਿਓਤਿਰਾਦਿਤਿਆ ਸਿੰਧੀਆ, ਸ਼ਿਵਰਾਜ ਨੇ ਟਵਿੱਟਰ ''ਤੇ ਦਿੱਤੀ ਜਾਣਕਾਰੀ

06/16/2020 12:37:54 PM

ਭੋਪਾਲ— ਭਾਜਪਾ ਨੇਤਾ ਜਿਓਤਿਰਾਦਿਤਿਆ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਸਨ। ਦਿੱਲੀ ਦੇ ਮੈਕਸ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਹੀ ਸਿੰਧੀਆ ਦੀ ਸਿਹਤ 'ਚ ਲਗਾਤਾਰ ਸੁਧਾਰ ਹੋਇਆ। ਜਿਸ ਤੋਂ ਬਾਅਦ ਸਿੰਧੀਆ ਨੂੰ ਮੰਗਲਵਾਰ ਭਾਵ ਅੱਜ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।

ਮੁੱਖ ਮੰਤਰੀ ਸ਼ਿਵਰਾਜ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਦੇਸ਼ ਅਤੇ ਪ੍ਰਦੇਸ਼ ਦੇ ਲੋਕਪ੍ਰਿਅ ਨੇਤਾ, ਸਾਡੇ ਅਨੁਜ ਜਿਓਤਿਰਾਦਿਤਿਆ ਸਿੰਧੀਆ ਜੀ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਪਰਤੇ ਹਨ। ਇਹ ਬਹੁਤ ਹੀ ਆਨੰਦ ਅਤੇ ਖੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਦੀ ਮਾਤਾ ਜੀ, ਸ਼੍ਰੀਮਤੀ ਰਾਜਾਮਾਤਾ ਗਵਾਲੀਅਰ ਦੀ ਸਿਹਤ 'ਚ ਛੇਤੀ ਸੁਧਾਰ ਹੋਵੇ, ਅਜਿਹੀ ਪਰਮਾਤਮਾ ਨੂੰ ਪ੍ਰਾਰਥਨਾ।
ਹਸਪਤਾਲ 'ਚੋਂ ਛੁੱਟੀ ਤੋਂ ਬਾਅਦ ਸਿੰਧੀਆ ਆਪਣੇ ਦਿੱਲੀ ਸਥਿਤ ਆਵਾਸ 'ਚ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਦੀ ਵੀ ਹਸਪਤਾਲ 'ਚੋਂ ਛੇਤੀ ਛੁੱਟੀ ਹੋ ਜਾਵੇਗੀ। ਦੱਸ ਦੇਈਏ ਕਿ ਬੁਖਾਰ ਅਤੇ ਗਲ਼ ਵਿਚ ਖ਼ਰਾਸ਼ ਤੋਂ ਬਾਅਦ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਹਸਪਤਾਲ 'ਚ ਭਰਤੀ ਹੋਏ ਸਨ। ਦੋਵੇਂ ਕੋਰੋਨਾ ਵਾਇਰਸ ਪਾਜ਼ੇਟਿਵ ਨਿਕਲੇ ਸਨ। ਸਿੰਧੀਆ ਮੱਧ ਪ੍ਰਦੇਸ਼ ਵਿਚ ਰਾਜ ਸਭਾ ਉਮੀਦਵਾਰ ਹਨ।

Tanu

This news is Content Editor Tanu