J&K : ਅਨੰਤਨਾਗ 'ਚ ਮੁਕਾਬਲਾ ਖਤਮ, ਮਾਰੇ ਗਏ 4 ਅੱਤਵਾਦੀਆਂ ਦਾ IS ਨਾਲ ਸੰਬੰਧ
Friday, Jun 22, 2018 - 02:29 PM (IST)
ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਅੱਜ ਸਵੇਰੇ ਸੁਰੱਖਿਆ ਫੋਰਸ ਦੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲੇ 'ਚ ਚਾਰ ਅੱਤਵਾਦੀਆਂ ਮਾਰੇ ਗਏ ਅਤੇ ਪੁਲਸ ਦਾ ਇਕ ਜਵਾਨ ਸ਼ਹੀਦ ਹੋ ਗਿਆ। ਇਸ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਪੁਲਸ ਡਾਇਰੈਟਰ ਜਨਰਲ ਡਾ. ਐੈੱਸ.ਪੀ. ਵੈਦ ਨੇ ਟਵੀਟ ਕਰਕੇ ਕਿਹਾ, ''ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਸਾਰੇ ਅੱਤਵਾਦੀਆਂ ਦੇ ਇਸਲਾਮਿਕ ਸਟੇਟ ਨਾਲ ਜੁੜੇ ਹੋਣ ਦੀ ਰਿਪੋਰਟ ਹੈ। ਅਫਸੋਸ ਵਾਲੀ ਗੱਲ ਹੈ ਕਿ ਇਸ 'ਚ ਜੰਮੂ ਕਸ਼ਮੀਰ ਪੁਲਸ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ।''
Two more bodies of terrorists recovered, taking total number to 4. https://t.co/ws9OsU8cQU
— Shesh Paul Vaid (@spvaid) June 22, 2018
Encounter at Khiram Srigufara on , two terrorists down, firing still continues. Unfortunate we lost one colleague of J&K Police.
— Shesh Paul Vaid (@spvaid) June 22, 2018
ਇਸ ਨਾਲ ਹੀ ਡਾ. ਵੈਦ ਨੇ ਕਿਹਾ, ''ਤਿੰਨ ਅੱਤਵਾਦੀਆਂ ਦੀ ਮੌਜ਼ੂਦਗੀ ਬਾਰੇ 'ਚ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਫੌਜ, ਜੰਮੂ-ਕਸ਼ਮੀਰ ਪੁਲਸ ਨੇ ਵਿਸ਼ੇਸ਼ ਮੁਹਿੰਮ ਸਵੇਰੇ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਨੇ ਜ਼ਿਲੇ ਦੇ ਖਿਰਾਮ 'ਚ ਸੰਯੁਕਤ ਰੂਪ 'ਚ ਸਵੇਰੇ ਸੰਯੁਕਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਦੋਂ ਇਲਾਕੇ ਨੂੰ ਸੀਲ ਕੀਤਾ ਜਾ ਰਿਹਾ ਸੀ ਤਾਂ ਲੁੱਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲੇ ਸ਼ੁਰੂ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਜਾਰੀ ਰਹੇਗੀ।''
