ਝਾਰਖੰਡ ''ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 6 ਵਿਰੋਧੀ ਵਿਧਾਇਕ ਭਾਜਪਾ ''ਚ ਹੋਏ ਸ਼ਾਮਲ

10/23/2019 12:58:22 PM

ਰਾਂਚੀ— ਝਾਰਖੰਡ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਭਾਜਪਾ ਨੇ ਵਿਰੋਧੀ ਦਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਲੇ ਸੂਬੇ 'ਚ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਵਿਰੋਧੀ ਨੇਤਾਵਾਂ ਦੇ ਪਾਰਟੀ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਸਾਬਕਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਖਦੇਵ ਭਗਤ ਸਮੇਤ 6 ਵਿਧਾਇਕਾਂ ਨੇ ਭਾਜਪਾ ਦਾ ਹੱਥ ਫੜ ਲਿਆ ਹੈ। ਸੁਖਦੇਵ ਦੇ ਭਾਜਪਾ 'ਚ ਜਾਣ ਨੂੰ ਕਾਂਗਰਸ ਲਈ ਚੋਣਾਂ ਤਂ ਪਹਿਲਾਂ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ। ਰਾਂਚੀ 'ਚ ਮੁੱਖ ਮੰਤਰੀ ਰਘੁਬਰ ਦਾਸ ਦੀ ਮੌਜੂਦਗੀ 'ਚ ਸਾਰੇ 6 ਵਿਰੋਧੀ ਵਿਧਾਇਕਾਂ ਨੇ ਭਾਜਪਾ ਦੀ ਰਸਮੀ ਰੂਪ ਨਾਲ ਮੈਂਬਰਤਾ ਗ੍ਰਹਿਣ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਸੁਖਦੇਵ ਭਗਤ ਤੋਂ ਇਲਾਵਾ, ਮਨੋਜ ਯਾਦਵ (ਕਾਂਗਰਸ), ਕੁਨਾਲ ਸਾਰੰਗੀ (ਜੇ.ਐੱਮ.ਐੱਮ.), ਜੇ.ਪੀ. ਭਾਈ ਪਟੇਲ (ਜੇ.ਐੱਮ.ਐੱਮ.), ਚਮਰਾ ਲਿੰਡਾ (ਜੇ.ਐੱਮ.ਐੱਮ.) ਅਤੇ ਭਾਨੂੰ ਪ੍ਰਤਾਪ ਸ਼ਾਹੀ (ਨੌਜਵਾਨ ਸੰਘਰਸ਼ ਮੋਰਚਾ) ਦੇ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਖਦੇਵ ਭਗਤ ਅਤੇ ਮਨੋਜ ਯਾਦਵ ਪਹਿਲਾਂ ਤੋਂ ਭਾਜਪਾ ਦੇ ਰੇਡਾਰ 'ਤੇ ਸਨ। ਭਗਤ ਵਰਤਮਾਨ ਪੀ.ਸੀ.ਸੀ. ਚੀਫ ਰਾਮੇਸ਼ਵਰ ਉਰਾਂਵ ਤੋਂ ਨਾਰਾਜ਼ ਚੱਲ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਹਾਰ ਲਈ ਉਹ ਉਰਾਂਵ ਤੋਂ ਨਾਰਾਜ਼ ਸਨ। ਉੱਥੇ ਹੀ ਮਨੋਜ ਯਾਦਵ ਵੀ ਚਤਰਾ ਸੀਟ ਤੋਂ ਲੋਕ ਸਭਾ ਚੋਣਾਂ ਲੜੇ ਸਨ ਪਰ ਭਾਜਪਾ ਉਮੀਦਵਾਰ ਤੋਂ ਹਾਰ ਗਏ ਸਨ। ਜੇ.ਐੱਮ.ਐੱਮ. ਦੇ ਮੁਅੱਤਲ ਵਿਧਾਇਕ ਜੇ.ਪੀ. ਭਾਈ ਪਟੇਲ ਵੀ ਭਾਜਪਾ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਦਾ ਸਮਰਥਨ ਕੀਤਾ ਸੀ। ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਭਾਜਪਾ ਕਈ ਵਿਰੋਧੀ ਵਿਧਾਇਕਾਂ ਨੂੰ ਆਪਣੇ ਖੇਮੇ 'ਚ ਲਿਆ ਸਕਦੀ ਹੈ। ਪਾਰਟੀ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਰੁਘਵਰ ਦਾਸ ਇੰਨੀਂ ਦਿਨੀਂ 'ਜਨ ਆਸ਼ੀਰਵਾਦ ਯਾਤਰਾ' ਰਾਹੀਂ ਜਨਸੰਪਰਕ ਪ੍ਰੋਗਰਾਮ 'ਚ ਰੁਝੇ ਹਨ।

DIsha

This news is Content Editor DIsha