ਜੈੱਟ ਏਅਰਵੇਜ਼ ਮਾਮਲਾ : ਨਰੇਸ਼ ਗੋਇਲ ਦੇ ਘਰ ਸਮੇਤ ਕਈ ਥਾਵਾਂ 'ਤੇ ED ਦੀ ਛਾਪੇਮਾਰੀ

08/23/2019 2:34:15 PM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਜੈੱਟ ਏਅਰਵੇਜ਼ ਕੇਸ 'ਚ ਦਿੱਲੀ ਅਤੇ ਮੁੰਬਈ ਵਿਚ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਦੇ ਰਿਹਾਇਸ਼ੀ ਕੰਪਲੈਕਸ ਸਮੇਤ ਇਕ ਦਰਜਨ ਤੋਂ ਜ਼ਿਆਦਾ ਸਥਾਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾ ਕਰਨ ਦੇ ਤਹਿਤ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਰਿਹਾਇਸ਼ੀ ਕੰਪਲੈਕਸ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਅਤੇ ਮੁੰਬਈ ਦੇ ਰਿਹਾਇਸ਼ੀ ਕੰਪਲੈਕਸ ਦੀ ਤਲਾਸ਼ੀ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਤਲਾਸ਼ੀ  ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਕੀਤੀ ਗਈ ਸੀ ਅਤੇ ਇਸਦਾ ਉਦੇਸ਼ ਵਾਧੂ ਸਬੂਤ ਇਕੱਠੇ ਕਰਨਾ ਸੀ। ਨਕਦ ਸੰਕਟ ਦੇ ਕਾਰਨ ਜੈੱਟ ਏਅਰਵੇਜ਼ ਨੇ 17 ਅਪ੍ਰੈਲ ਤੋਂ ਕੰਪਨੀ ਦਾ ਸੰਚਾਲਨ ਬੰਦ ਕੀਤਾ ਹੋਇਆ ਹੈ। ਸੂਤਰਾਂ ਨੇ ਜੁਲਾਈ 'ਚ ਕਿਹਾ ਸੀ ਕਿ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਜਾਂਚ 'ਚ ਕੰਪਨੀ ਦੇ ਫੰਡਾਂ ਇਧਰ-ਓਧਰ ਕਰਨ ਸਮੇਤ ਵੱਡੇ ਪੱਧਰ 'ਤੇ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਗੋਇਲ ਨੇ ਮਾਰਚ ਵਿਚ ਕੰਪਨੀ ਦੇ ਚੇਅਰਮੈਨ ਵਜੋਂ ਅਹੁਦਾ ਛੱਡ ਦਿੱਤਾ ਸੀ।  ਕੰਪਨੀ ਇਸ ਵੇਲੇ ਇਨਸੋਲਵੈਂਸੀ ਅਤੇ ਦਿਵਾਲੀਆ ਕੋਡ ਦੀ ਪ੍ਰਕਿਰਿਆ 'ਚੋਂ ਲੰਘ ਰਹੀ ਹੈ।
 


Related News