ਤ੍ਰਿਪੁਰਾ ਦੇ ਸਾਰੇ ਸਕੂਲਾਂ ’ਚ ਰਾਸ਼ਟਰਗਾਣ ਤੇ ਰਾਸ਼ਟਰਗੀਤ ਗਾਉਣਾ ਲਾਜ਼ਮੀ, CM ਨੇ ਕੀਤਾ ਐਲਾਨ

Wednesday, Jul 08, 2026 - 10:30 AM (IST)

ਤ੍ਰਿਪੁਰਾ ਦੇ ਸਾਰੇ ਸਕੂਲਾਂ ’ਚ ਰਾਸ਼ਟਰਗਾਣ ਤੇ ਰਾਸ਼ਟਰਗੀਤ ਗਾਉਣਾ ਲਾਜ਼ਮੀ, CM ਨੇ ਕੀਤਾ ਐਲਾਨ

ਨੈਸ਼ਨਲ ਡੈਸਕ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਮੰਗਲਵਾਰ ਨੂੰ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਵਿਚ ਰਾਸ਼ਟਰੀ ਗਾਣ ‘ਜਨ ਗਣ ਮਨ’ ਦੇ ਪੂਰੇ ਸੰਸਕਰਣ ਦੇ ਨਾਲ-ਨਾਲ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਗਾਉਣਾ ਲਾਜ਼ਮੀ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਫੇਸਬੁੱਕ ’ਤੇ ਇਕ ਪੋਸਟ ਵਿਚ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਸਤਿਕਾਰ, ਸ਼ਿਸ਼ਟਾਚਾਰ ਅਤੇ ਅਧਿਕਾਰਤ ਸੰਸਕਰਣ ਬਾਰੇ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ, ‘‘ਦਿਸ਼ਾ-ਨਿਰਦੇਸ਼ਾਂ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਰਾਸ਼ਟਰੀ ਗਾਣ ਨਾਲ ਜੁੜੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਲੋਕਾਂ ਵਿਚ ਰਾਸ਼ਟਰੀ ਮਾਣ ਦੀ ਭਾਵਨਾ ਪੈਦਾ ਕਰਨ ਲਈ ਸਾਰੇ ਰਸਮੀ, ਅਰਧ-ਰਸਮੀ ਅਤੇ ਵਿੱਦਿਅਕ ਫੋਰਮਾਂ ’ਤੇ ਨਿਰਧਾਰਤ ਸ਼ਿਸ਼ਟਾਚਾਰ ਦੀ ਪਾਲਣਾ ਲਾਜ਼ਮੀ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ।’’


author

Harpreet SIngh

Content Editor

Related News