J&K: ਸ਼੍ਰੀਨਗਰ ਰਾਜਮਾਰਗ 'ਤੇ ਆਮ ਜਨਤਾ ਲਈ ਹਰ ਹਫਤੇ 2 ਦਿਨ ਹੋਵੇਗੀ ਆਵਾਜਾਈ ਬੰਦ
Sunday, Apr 07, 2019 - 11:34 AM (IST)
ਸ਼੍ਰੀਨਗਰ-ਸੁਰੱਖਿਆ ਬਲਾਂ ਦੇ ਕਾਫਲੇ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜੰਮੂ ਅਤੇ ਕਸ਼ਮੀਰ ਬਾਰਾਮੂਲਾ ਰਾਸ਼ਟਰੀ ਰਾਜਮਾਰਗ 'ਤੇ ਆਮ ਜਨਤਾ ਲਈ ਹਰ ਹਫਤੇ 2 ਦਿਨ ਆਵਾਜਾਈ ਬੰਦ ਦਾ ਫੈਸਲਾ ਐਤਵਾਰ ਨੂੰ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਫੌਜ, ਪੁਲਸ ਅਤੇ ਸੀ. ਆਰ. ਪੀ. ਐੱਫ ਕਰਮਚਾਰੀਆਂ ਨੂੰ ਰਾਜਮਾਰਗ ਵੱਲ ਜਾਣ ਵਾਲੇ ਚੌਰਾਹਿਆਂ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਸਾਧਾਰਨ ਆਵਾਜਾਈ ਸੁਰੱਖਿਆ ਬਲਾਂ ਦੇ ਕਾਫਲੇ ਦੀ ਆਵਾਜਾਈ 'ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾਲ ਕਰੇ। ਆਮ ਜਨਤਾ ਲਈ ਆਵਾਜਾਈ 31 ਮਈ ਤੱਕ ਹਰ ਹਫਤੇ ਐਤਵਾਰ ਅਤੇ ਬੁੱਧਵਾਰ ਨੂੰ ਬੰਦ ਰਹੇਗੀ। ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਚੋਣਾਂ ਦੌਰਾਨ ਸੁਰੱਖਿਆ ਕਰਮਚਾਰੀਆਂ ਦੀ ਆਵਾਜਾਈ ਵੱਧਣ ਦੇ ਮੱਦੇਨਜ਼ਰ ਇਹ ਰੋਕ ਲਗਾਈ ਗਈ ਹੈ। ਸ਼੍ਰੀਨਗਰ ਦੇ ਰਾਹੀਂ ਊਧਮਪੁਰ ਤੋਂ ਬਾਰਾਮੂਲਾ ਜਾਣ ਵਾਲੇ ਰਾਜਮਾਰਗ 'ਚ ਰੋਕ ਲਗਾਈ ਜਾਵੇਗੀ।