ਤੜਕਸਾਰ ਹੋਇਆ Blackout! ਸਵੇਰੇ-ਸਵੇਰੇ ਜੰਮੂ ''ਚ ਹੋਏ ਧਮਾਕੇ, ਭਾਰਤੀ ਫ਼ੌਜ ਨੇ ਫ਼ਿਰ ਟਾਲ਼ਿਆ ਖ਼ਤਰਾ

Friday, May 09, 2025 - 08:05 AM (IST)

ਤੜਕਸਾਰ ਹੋਇਆ Blackout! ਸਵੇਰੇ-ਸਵੇਰੇ ਜੰਮੂ ''ਚ ਹੋਏ ਧਮਾਕੇ, ਭਾਰਤੀ ਫ਼ੌਜ ਨੇ ਫ਼ਿਰ ਟਾਲ਼ਿਆ ਖ਼ਤਰਾ

ਜੰਮੂ (ਭਾਸ਼ਾ): ਜੰਮੂ ਸ਼ਹਿਰ ਵਿਚ ਸ਼ੁੱਕਰਵਾਰ ਤੜਕਸਾਰ ਧਮਾਕਿਆਂ ਦੀ ਆਵਾਜ਼ ਗੂੰਜਣ 'ਤੇ ਤੁਰੰਤ ਬਲੈਕਆਊਟ ਹੋ ਗਿਆ। ਇਹ ਘਟਨਾ ਪਾਕਿਸਤਾਨੀ ਫ਼ੌਜ ਵੱਲੋਂ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਦੇ ਕੁਝ ਘੰਟਿਆਂ ਬਾਅਦ ਵਾਪਰੀ। ਸਾਇਰਨ ਵੱਜਣ ਤੋਂ ਬਾਅਦ ਸਵੇਰੇ 3.50 ਤੋਂ 4.45 ਵਜੇ ਵਿਚਾਲੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਫ਼ੌਜੀ ਅੱਡੇ 'ਤੇ ਪਾਕਿਸਤਾਨੀ ਹਮਲੇ ਦੀ ਵੀਡੀਓ ਦੀ ਅਸਲੀਅਤ ਆਈ ਸਾਹਮਣੇ

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਕਿਆ ਫ਼ੋਰਸਾਂ ਨੇ ਖ਼ਤਰੇ ਨੂੰ ਬੇਅਸਰ ਕਰ ਦਿੱਤਾ। ਵੀਡੀਓ ਵਿਚ ਆਸਮਾਨ ਵਿਚ ਉੱਡਦੀਆਂ ਚੀਜ਼ਾਂ ਤੇ ਧਮਾਕਿਆਂ ਨੂੰ ਵੇਖਿਆ ਗਿਆ ਹੈ, ਕਿਉਂਕਿ ਹਮਲੇ ਨੂੰ ਬੇਅਸਰ ਕਰ ਦਿੱਤਾ ਗਿਆ। ਸਾਰੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਇਸ ਦੌਰਾਨ ਪਾਕਿਸਤਾਨੀ ਫ਼ੌਜੀਆਂ ਨੇ ਪੁੰਛ, ਰਾਜੌਰ ਤੇ ਜੰਮੂ ਜ਼ਿਲ੍ਹਿਆਂ ਵਿਚ ਗੋਲ਼ੀਬਾਰੀ ਕੀਤੀ। ਇਸ ਦਾ ਭਾਰਤੀ ਫ਼ੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਲੱਗੀ ਸਖ਼ਤ ਪਾਬੰਦੀ, ਲੋਕਾਂ ਲਈ ਜਾਰੀ ਹੋ ਗਏ ਹੁਕਮ, 5 ਜੁਲਾਈ ਤਕ...

'ਐਕਸ' 'ਤੇ ਇਕ ਪੋਸਟ ਵਿਚ ਜੰਮੂ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਭਾਰਤ ਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਦੇ ਮੱਦੇਨਜ਼ਰ ਇਲਾਕੇ ਦੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News