ਗੁਲਾਮ J&K ਦੇ ਬੇਘਰ ਲੋਕਾਂ ਨੂੰ ਵਿਧਾਨ ਸਭਾ ''ਚ ਮਿਲੇਗੀ ਸਥਾਈ ਪ੍ਰਤੀਨਿਧਤਾ, ਰਾਖਵੀਆਂ ਹੋਣਗੀਆਂ ਸੀਟਾਂ

Tuesday, Jul 25, 2023 - 05:12 PM (IST)

ਗੁਲਾਮ J&K ਦੇ ਬੇਘਰ ਲੋਕਾਂ ਨੂੰ ਵਿਧਾਨ ਸਭਾ ''ਚ ਮਿਲੇਗੀ ਸਥਾਈ ਪ੍ਰਤੀਨਿਧਤਾ, ਰਾਖਵੀਆਂ ਹੋਣਗੀਆਂ ਸੀਟਾਂ

ਜੰਮੂ- ਆਜ਼ਾਦੀ ਦੇ 76 ਸਾਲਾਂ ਬਾਅਦ ਪਹਿਲੀ ਵਾਰ ਗੁਲਾਮ ਜੰਮੂ-ਕਸ਼ਮੀਰ ਦੇ ਬੇਘਰ ਹੋਏ ਲੋਕਾਂ ਅਤੇ ਕਸ਼ਮੀਰੀ ਹਿੰਦੂਆਂ ਨੂੰ ਜੰਮੂ-ਕਸ਼ਮੀਰ ਦੀ ਵਿਧਾਨ ਸਭਾ 'ਚ ਸਥਾਈ ਪ੍ਰਤੀਨਿਧਤਾ ਮਿਲਣ ਜਾ ਰਹੀ ਹੈ। ਉਨ੍ਹਾਂ ਦੇ ਨੁਮਾਇੰਦੇ ਚੁਣੇ ਨਹੀਂ ਜਾਣਗੇ ਸਗੋਂ ਨਾਮਜ਼ਦ ਕੀਤੇ ਜਾਣਗੇ। ਉਨ੍ਹਾਂ ਲਈ ਤਿੰਨ ਸੀਟਾਂ ਰਾਖਵੀਆਂ ਹੋਣਗੀਆਂ। ਇਨ੍ਹਾਂ 'ਚੋਂ ਦੋ ਸੀਟਾਂ ਕਸ਼ਮੀਰੀ ਹਿੰਦੂਆਂ ਲਈ ਅਤੇ ਇਕ ਗ਼ੁਲਾਮ ਜੰਮੂ-ਕਸ਼ਮੀਰ ਦੇ ਲੋਕਾਂ ਲਈ ਹੋਵੇਗੀ।

ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ 'ਚ ਕੇਂਦਰ ਸਰਕਾਰ ਇਸ ਬਾਬਤ ਇਕ ਪ੍ਰਸਤਾਵ ਲਿਆਉਣ ਜਾ ਰਹੀ ਹੈ। ਹੱਦਬੰਦੀ ਕਮਿਸ਼ਨ ਨੇ ਪਿਛਲੇ ਸਾਲ ਆਪਣੀ ਰਿਪੋਰਟ 'ਚ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਜੇਕਰ ਉਹ ਚਾਹੇ ਤਾਂ ਉਹ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਕੁਝ ਸੀਟਾਂ ਰਾਖਵੀਆਂ ਰੱਖ ਸਕਦੀ ਹੈ ਤਾਂ ਜੋ ਬੇਘਰ ਕਸ਼ਮੀਰੀ ਹਿੰਦੂਆਂ ਅਤੇ ਗ਼ੁਲਾਮ ਜੰਮੂ-ਕਸ਼ਮੀਰ ਦੇ ਬੇਘਰ ਲੋਕਾਂ ਲਈ ਸਿਆਸੀ ਪ੍ਰਤੀਨਿਧਤਾ ਯਕੀਨੀ ਬਣਾਈ ਜਾ ਸਕੇ। ਜੰਮੂ-ਕਸ਼ਮੀਰ ਦੀ ਵਿਧਾਨ ਸਭਾ 'ਚ 114 ਸੀਟਾਂ ਹਨ। ਇਨ੍ਹਾਂ 'ਚੋਂ 47 ਕਸ਼ਮੀਰ 'ਚ, 43 ਜੰਮੂ ਡਿਵੀਜ਼ਨ 'ਚ ਅਤੇ 24 ਗ਼ੁਲਾਮ ਜੰਮੂ-ਕਸ਼ਮੀਰ ਲਈ ਰਾਖਵੀਆਂ ਹਨ।

ਇਨ੍ਹਾਂ 'ਚੋਂ ਜੰਮੂ-ਕਸ਼ਮੀਰ ਡਿਵੀਜ਼ਨ ਦੀਆਂ 90 ਸੀਟਾਂ 'ਤੇ ਹੀ ਵੋਟਾਂ ਪੈਣੀਆਂ ਹਨ। ਇਨ੍ਹਾਂ 90 ਸੀਟਾਂ 'ਚੋਂ 7 ਅਨੁਸੂਚਿਤ ਜਾਤੀ ਲਈ ਅਤੇ 9 ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ। ਗੁਲਾਮ ਜੰਮੂ-ਕਸ਼ਮੀਰ ਲਈ ਰਾਖਵੀਆਂ ਸੀਟਾਂ 'ਤੇ ਕੋਈ ਚੋਣ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਸੀਟਾਂ 'ਤੇ ਕਿਸੇ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਇਹ ਸੀਟਾਂ ਖਾਲੀ ਰਹਿੰਦੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ ਪਰ ਜਲਦ ਹੀ ਇਸ ਦਾ ਐਲਾਨ ਵੀ ਹੋ ਸਕਦਾ ਹੈ।

ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਗੁਲਾਮ ਜੰਮੂ-ਕਸ਼ਮੀਰ ਤੋਂ ਆ ਕੇ ਜੰਮੂ ਡਵੀਜ਼ਨ ਦੇ ਵੱਖ-ਵੱਖ ਹਿੱਸਿਆਂ 'ਚ ਵਸੇ ਲੋਕ ਬੀਤੇ ਕਈ ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਰਾਖਵਾਂਕਰਨ ਦਿੱਤਾ ਜਾਵੇ ਜਾਂ ਗੁਲਾਮ ਜੰਮੂ-ਕਸ਼ਮੀਰ ਲਈ ਰਾਖਵੀਆਂ 24 ਸੀਟਾਂ ਨੂੰ ਸਬੰਧਿਤ ਖੇਤਰਾਂ ਤੋਂ ਆਏ ਬੇਘਰ ਲੋਕਾਂ ਲਈ ਤੈਅ ਕਰ ਦਿੱਤਾ ਜਾਵੇ, ਤਾਂ ਕਿ ਇਨ੍ਹਾਂ ਸੀਟਾਂ 'ਤੇ ਸਬੰਧਤ ਖੇਤਰ ਦੇ ਰਹਿਣ ਵਾਲੇ ਬੇਘਰ ਲੋਕ ਹੀ ਚੋਣ ਲੜ ਸਕਣ ਅਤੇ ਵੋਟ ਪਾ ਸਕਣ।


author

Tanu

Content Editor

Related News