J&K: ਇਸ ਖੇਤਰ 'ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਜਗਮਗ, ਹੁਣ ਤੱਕ ਨਹੀਂ ਸੀ ਬਿਜਲੀ ਦੀ ਸਹੂਲਤ

12/30/2020 3:59:11 PM

ਜੰਮੂ- ਕੇਂਦਰ ਸਰਕਾਰ ਦੀ ਇੱਛਾ ਹੈ ਕਿ ਦੇਸ਼ ਦੇ ਹਰ ਸ਼ਹਿਰ ਤੋਂ ਲੈ ਕੇ ਹਰ ਪਿੰਡ ਬਿਜਲੀ ਦੀ ਰੌਸ਼ਨੀ ਨਾਲ ਜਗਮਗਾਉਣ, ਸਰਕਾਰ ਇਸ ਨੂੰ ਲੈ ਕੇ ਲਗਾਤਾਰ ਕੋਸ਼ਿਸ਼ ਵੀ ਕਰ ਰਹੀ ਹੈ ਪਰ ਹਾਲੇ ਵੀ ਅਜਿਹੀਆਂ ਕਈ ਥਾਂਵਾਂ ਹਨ, ਜੋ ਬਿਜਲੀ ਤੋਂ ਵਾਂਝੀਆਂ ਹਨ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ 'ਚ ਬਿਜਲੀ ਨਹੀਂ ਸੀ ਅਤੇ ਆਜ਼ਾਦੀ ਦੇ ਬਾਅਦ ਤੋਂ ਇੱਥੋਂ ਦੇ ਲੋਕ ਰੌਸ਼ਨੀ ਦੇ ਬਦਲਵੇਂ ਇੰਤਜ਼ਾਮ ਕਰਦੇ ਸਨ ਪਰ ਹੁਣ ਇੱਥੇ ਬਿਜਲੀ ਪਹੁੰਚਣ ਹੀ ਵਾਲੀ ਹੈ। ਉਹ ਵੀ ਅਗਲੇ ਮਹੀਨੇ ਯਾਨੀ ਜਨਵਰੀ ਦੇ ਮੱਧ ਤੱਕ। ਸਬ ਡਵੀਜ਼ਨਲ ਮੈਜਿਸਟਰੇਟ ਥਰਾਟੀ ਅਤਹਰ ਅਮੀਨ ਜਰਗਰ ਨੇ ਟੰਟਾ ਪਿੰਡ ਦਾ ਦੌਰਾ ਕੀਤਾ ਤਾਂ ਇਕ ਇਹ ਯਕੀਨੀ ਹੋ ਸਕੇ ਕਿ ਪਿੰਡ ਵਾਸੀਆਂ ਨੂੰ 15 ਜਨਵਰੀ 2021 ਤੱਕ ਬਿਜਲੀ ਮਿਲ ਜਾਵੇ। ਉੱਪ ਰਾਜਪਾਲ ਮਨੋਜ ਸਿਨਹਾ ਨਾਲ ਹਾਲ ਹੀ 'ਚ ਹੋਈ ਬੈਠਕ 'ਚ ਪਿੰਡ ਵਾਸੀਆਂ ਨੇ ਆਪਣੇ ਪਿੰਡਾਂ ਦੇ ਬਿਜਲੀਕਰਨ ਨਹੀਂ ਹੋਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਬਹੁਤ ਉਮੀਦਾਂ ਨਾਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ, ਕਿਸਾਨ ਆਗੂ ਬੋਲੇ- ਸੋਧ ਮਨਜ਼ੂਰ ਨਹੀਂ

ਆਜ਼ਾਦੀ ਦੇ ਬਾਅਦ ਇੱਥੇ ਦੀਆਂ ਸਰਕਾਰਾਂ ਨੇ ਖੇਤਰ 'ਚ ਵਿਕਾਸ ਲਈ ਅੱਧੀ-ਅਧੂਰੀ ਕੋਸ਼ਿਸ਼ ਕੀਤੀ, ਕਿਉਂਕਿ ਉਨ੍ਹਾਂ ਦਾ ਮੁੱਖ ਧਿਆਨ ਜ਼ਿਲ੍ਹਾ ਹੈੱਡ ਕੁਆਰਟਰ ਵੱਲ ਸੀ। ਐੱਸ.ਡੀ.ਐੱਮ. ਅਤੇ ਉਨ੍ਹਾਂ ਦੀ ਟੀਮ ਨੇ ਬਿਜਲੀ ਦੀ ਸਥਿਤੀ ਦੀ ਜਾਂਚ ਕਰਨ ਲਈ ਦੂਰ ਦੇ ਪਿੰਡਾਂ ਤੱਕ ਪਹੁੰਚਣ ਲਈ 7 ਘੰਟਿਆਂ ਦਾ ਸਫ਼ਰ ਪੈਦਲ ਤੈਅ ਕੀਤਾ। ਜਰਗਰ ਨੇ ਯਕੀਨੀ ਕੀਤਾ ਕਿ ਡੋਡਾ ਜ਼ਿਲ੍ਹੇ ਦੇ 3 ਪਿੰਡਾਂ ਦਾ 15 ਜਨਵਰੀ ਤੱਕ ਬਿਜਲੀਕਰਨ ਕਰ ਦਿੱਤਾ ਜਾਵੇ। ਇਸ ਵਿਚ ਡੋਡਾ ਜ਼ਿਲ੍ਹੇ 'ਚ ਪਿੰਡ ਹਰ ਸਰਦੀਆਂ 'ਚ ਹਨ੍ਹੇਰੇ 'ਚ ਡੁੱਬ ਜਾਂਦੇ ਹਨ, ਕਿਉਂਕਿ ਬਰਫ਼ਬਾਰੀ ਸਥਾਨਕ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਦੇ ਵਾਸੀਆਂ ਨੂੰ ਮੋਮਬੱਤੀਆਂ ਅਤੇ ਮਿੱਟੀ ਦੇ ਤੇਲ 'ਤੇ ਨਿਰਭਰ ਕਰਨ ਲਈ ਮਜ਼ਬੂਰ ਕਰਦੇ ਹਨ। ਥਰਾਟੀ ਇਕ ਖ਼ੂਬਸੂਰਤ ਟਾਊਨ ਹੈ, ਜੋ ਹਿਮਾਲਿਆ ਦੇ ਪਹਾੜਾਂ ਦੀ ਤਲਹਟੀ 'ਚ ਚਿਨਾਬ ਨਦੀ ਦੇ ਕਿਨਾਰੇ ਸਥਿਤ ਹੈ। ਸੰਘਣੇ ਜੰਗਲ ਅਤੇ ਇਸ ਦੇ ਵੱਖ-ਵੱਖ ਹਿੱਸਿਆਂ ਤੋਂ ਵਗਣ ਵਾਲੀਆਂ ਕਈ ਛੋਟੀਆਂ-ਛੋਟੀਆਂ ਧਾਰਾਵਾਂ ਇਸ ਦੀ ਸੁੰਦਰਤਾ ਹੋਰ ਵਧਾਉਂਦੀਆਂ ਹਨ। ਕੁੱਲ 93 ਪਿੰਡ ਅਤੇ 33 ਪੰਚਾਇਤਾਂ ਥਰਾਟੀ ਦਾ ਹਿੱਸਾ ਹਨ। ਥਰਾਟੀ ਡੋਡਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 36 ਕਿਲੋਮੀਟਰ ਦੂਰ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha