ਜੰਮੂ ਕਸ਼ਮੀਰ : ਸੁਰੱਖਿਆ ਕਾਰਣਾਂ ਕਾਰਨ ਪੰਚਾਇਤੀ ਉਪ ਚੋਣਾਂ ਮੁਅੱਤਲ

02/18/2020 11:37:38 PM

ਜੰਮੂ — ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ 'ਚ ਪੰਜ ਮਾਰਚ ਤੋਂ ਨਿਰਧਾਰਿਤ ਪੰਚਾਇਤੀ ਉਪ ਚੋਣਾਂ ਨੂੰ ਸੁਰੱਖਿਆ ਕਾਰਣਾਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ 'ਚ 12,5000 ਤੋਂ ਜ਼ਿਆਦਾ ਪੰਚਾਇਤੀ ਸੀਟਾਂ ਲਈ ਪੰਜ ਮਾਰਚ ਤੋਂ 8 ਪੜਾਅਵਾਂ 'ਚ ਉਪ ਚੋਣਾਂ ਹੋਣ ਵਾਲੀਆਂ ਸਨ।
ਕੁਮਾਰ ਨੇ ਮੀਡੀਆ ਨੂੰ ਕਿਹਾ, 'ਪੰਚਾਇਤੀ ਉਪ ਚੋਣਾਂ ਨੂੰ ਸੁਰੱਖਿਆ ਕਾਰਣਾਂ ਕਾਰਨ ਤਿੰਨ ਹਫਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਗ੍ਰਹਿ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਪੰਚਾਇਤੀ ਉਪ ਚੋਣਾਂ ਪੰਜ ਤੋਂ 20 ਮਾਰਚ ਵਿਚਾਲੇ 8 ਪੜਾਅਵਾਂ 'ਚ ਹੋਣ ਵਾਲੀਆਂ ਸਨ।


Inder Prajapati

Content Editor

Related News