J&K ਗੈਸ ਸਿਲੰਡਰ ਧਮਾਕਾ : 6 ਲੋਕਾਂ ਦੀ ਮੌਤ

11/30/2019 6:20:20 PM

ਜੰਮੂ/ਰਾਮਬਨ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਵਿਚ ਇਕ ਘਰ 'ਚ ਗੈਸ ਸਿਲੰਡਰ 'ਚ ਧਮਾਕਾ ਹੋਣ ਕਾਰਨ ਗੰਭੀਰ ਰੂਪ ਨਾਲ ਝੁਲਸੇ ਦੋ ਨਾਬਾਲਗ ਭਰਾ-ਭੈਣਾਂ ਨੇ ਸ਼ਨੀਵਾਰ ਨੂੰ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। 2 ਹੋਰ ਮੌਤਾਂ ਨਾਲ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਰਾਮਬਨ ਦੇ ਮੈਤਰਾ ਪਿੰਡ 'ਚ ਐੱਲ. ਪੀ. ਜੀ. ਗੈਸ ਸਿਲੰਡਰ ਵਿਚ ਧਮਾਕਾ ਹੋਣ ਕਾਰਨ ਪੂਰੇ ਘਰ ਵਿਚ ਅੱਗ ਲੱਗ ਗਈ। ਇਸ ਹਾਦਾਸੇ  ਨੇ ਬਿਸ਼ਨ ਦਾਸ ਦੀ ਪਤਨੀ ਅਤੇ 5 ਬੱਚਿਆਂ - 4 ਧੀਆਂ ਅਤੇ ਇਕ ਪੁੱਤਰ ਨੂੰ ਲੀਲ ਲਿਆ। ਅਧਿਕਾਰੀਆਂ ਨੇ ਦੱਸਿਆ ਕਿ 5 ਸਾਲਾ ਅਨੀਤਾ ਨੂੰ ਉਸ ਦੇ ਡੇਢ ਸਾਲਾ ਭਰਾ ਜਾਗੀਰ ਚੰਦ ਨਾਲ ਉਸ ਦੇ ਰਿਸ਼ਤੇਦਾਰ ਪ੍ਰੀਤਮ ਸਿੰਘ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਇਆ ਗਿਆ ਅਤੇ ਇਨ੍ਹਾਂ ਨੂੰ ਇਲਾਜ ਲਈ ਸ਼ੁੱਕਰਵਾਰ ਰਾਤ ਫੌਜੀ ਹਸਪਤਾਲ ਊਧਮਪੁਰ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਬੱਚਿਆਂ ਨੇ ਅੱਜ ਤੜਕੇ ਦਮ ਤੋੜ ਦਿੱਤਾ, ਜਦਕਿ ਪ੍ਰੀਤਮ ਸਿੰਘ ਦੀ ਹਾਲਤ ਨਾਜ਼ੁਕ ਹੈ। ਹਾਦਸੇ ਵਿਚ ਦਰਸ਼ਨ ਦੇਵੀ, ਉਨ੍ਹਾਂ ਦੀਆਂ ਧੀਆਂ ਆਸ਼ੂ ਦੇਵੀ, ਸੰਤੋਸ਼ ਦੇਵੀ ਅਤੇ ਪ੍ਰਿਅੰਕਾ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ।


Tanu

Content Editor

Related News