J&K: ਗੁਲਮਰਗ ਦੇ ਉੱਚਾਈ ਵਾਲੇ ਇਲਾਕੇ 'ਚ ਡਿੱਗੇ ਬਰਫ਼ ਦੇ ਤੋਦੇ, ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ
Wednesday, Feb 01, 2023 - 03:11 PM (IST)
ਬਾਰਾਮੂਲਾ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ 'ਗੁਲਮਰਗ ਸਕੀਇੰਗ ਰਿਜਾਰਟ' ਦੇ ਉੱਚਾਈ ਵਾਲੇ ਇਲਾਕੇ 'ਚ ਬੁੱਧਵਾਰ ਨੂੰ ਬਰਫ਼ ਦੇ ਤੋਦੇ ਡਿੱਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ 'ਚ ਬੁੱਧਵਾਰ ਨੂੰ ਬਰਫ਼ ਦੇ ਤੋਦੇ ਡਿੱਗੇ, ਜਿਸ ਦੀ ਲਪੇਟ 'ਚ ਆ ਕੇ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਹੁਣ ਤੱਕ 19 ਵਿਦੇਸ਼ੀ ਨਾਗਰਿਕਾਂ ਨੂੰ ਬਚਾਅ ਲਿਆ ਗਿਆ ਹੈ। ਗੁਲਮਰਗ ਦੇ ਹਾਪਥਖੁਦ ਵਿਚ ਅਫਰਵਾਤ ਪਹਾੜੀਆਂ ਕੋਲ ਅੱਜ ਬਰਫ਼ ਦੇ ਤੋਦੇ ਡਿੱਗੇ।
ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...
ਗੁਲਮਰਗ ਰਿਜਾਰਟ ਦੇ ਬਰਫ ਦੀ ਲਪੇਟ ਵਿਚ ਆਉਣ ਦੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਅਤੇ ਇਸ ਦੀ ਫੁਟੇਜ਼ 'ਚ ਲੋਕਾਂ ਨੂੰ ਸੁਰੱਖਿਆ ਲਈ ਇੱਧਰ-ਉਧਰ ਦੌੜਦੇ ਵੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ 19 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਗਿਆ ਹੈ। ਪੁਲਸ ਦੇ ਇਕ ਬਿਆਨ ਮੁਤਾਬਕ ਦੋ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਮਾਰੇ ਗਏ ਲੋਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਕਸ਼ਮੀਰ 'ਚ ਸੋਮਵਾਰ ਨੂੰ ਸੀਜ਼ਨ ਦੀ ਸਭ ਤੋਂ ਭਾਰੀ ਬਰਫ਼ਬਾਰੀ ਹੋਈ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਮੰਗਲਵਾਰ ਨੂੰ ਬਾਰਾਮੂਲਾ, ਬਾਂਦੀਪੋਰਾ, ਗਾਂਦੇਰਬਲ, ਕੁਪਵਾੜਾ, ਕੁਲਗਾਮ, ਪੁੰਛ ਅਤੇ ਰਿਆਸੀ ਵਿਚ ਬਰਫ਼ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਸੀ।
ਇਹ ਵੀ ਪੜ੍ਹੋ- ਹਿਮਾਚਲ 'ਚ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਕਾਰਨ 3 ਕੌਮੀ ਹਾਈਵੇਅ ਸਮੇਤ 350 ਸੜਕਾਂ ਜਾਮ