J&K : ਕੁਪਵਾੜਾ ''ਚ ਸੁਰੱਖਿਆ ਫੋਰਸ ਤੇ ਅੱਤਵਾਦਿਆਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਫਾਇਰਿੰਗ ਜਾਰੀ

Tuesday, Jul 23, 2024 - 09:38 PM (IST)

J&K : ਕੁਪਵਾੜਾ ''ਚ ਸੁਰੱਖਿਆ ਫੋਰਸ ਤੇ ਅੱਤਵਾਦਿਆਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਫਾਇਰਿੰਗ ਜਾਰੀ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਘਟਨਾਵਾਂ ਤੇਜ਼ ਹੋ ਗਈਆਂ ਹਨ। ਇਸ ਕੜੀ 'ਚ ਮੰਗਲਵਾਰ ਸ਼ਾਮ ਨੂੰ ਕੁਪਵਾੜਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਭਾਰਤੀ ਫੌਜ, ਸੀ.ਆਰ.ਪੀ.ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾਈ ਅਤੇ ਕੁਝ ਅੱਤਵਾਦੀਆਂ ਨੂੰ ਘੇਰ ਲਿਆ।

ਜਾਣਕਾਰੀ ਮੁਤਾਬਕ ਇਹ ਮੁਕਾਬਲਾ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਲੋਲਾਬ ਦੇ ਟਰੂਮਖਾਨ ਇਲਾਕੇ 'ਚ ਹੋਇਆ। ਹਾਲ ਹੀ ਵਿਚ ਘੁਸਪੈਠੀਆਂ ਦੇ ਇੱਕ ਸਮੂਹ ਨੂੰ ਫੌਜ ਨੇ ਲੋਲਾਬ ਵਿਚ ਕੰਟਰੋਲ ਰੇਖਾ ਦੇ ਬਿਲਕੁਲ ਨੇੜੇ ਤ੍ਰਿਮੁਖਾ ਟਾਪ 'ਤੇ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ।


author

Rakesh

Content Editor

Related News