J&K ਦੇ DG ਜੇਲ੍ਹ ਹੇਮੰਤ ਲੋਹੀਆ ਦਾ ਕਤਲ, ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ
Tuesday, Oct 04, 2022 - 10:17 AM (IST)
ਜੰਮੂ- ਜੰਮੂ-ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ (ਜੇਲ੍ਹ) ਹੇਮੰਤ ਲੋਹੀਆ ਦੀ ਇੱਥੇ ਉਨ੍ਹਾਂ ਦੀ ਰਿਹਾਇਸ਼ ’ਤੇ ਕਤਲ ਕਰ ਦਿੱਤਾ ਗਿਆ ਅਤੇ ਪੁਲਸ ਨੂੰ ਉਨ੍ਹਾਂ ਦੇ ਨੌਕਰ ’ਤੇ ਸ਼ੱਕ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਜਨਰਲ ਡਾਇਰੈਕਟਰ (ਜੰਮੂ ਖੇਤਰ) ਮੁਕੇਸ਼ ਸਿੰਘ ਨੇ ਦੱਸਿਆ ਕਿ ਨੌਕਰ ਫਰਾਰ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅੱਤਵਾਦੀ ਸੰਗਠਨ TRF ਨੇ ਲੋਹੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ
ਮੁਕੇਸ਼ ਸਿੰਘ ਨੇ ਦੱਸਿਆ ਕਿ 1992 ਬੈਂਚ ਦੇ ਆਈ. ਪੀ. ਐੱਸ. ਅਧਿਕਾਰੀ ਲੋਹੀਆ (52) ਸ਼ਹਿਰ ਦੇ ਬਾਹਰੀ ਇਲਾਕੇ ’ਚ ਆਪਣੇ ਉਦੈਵਾਲਾ ਨਿਵਾਸ ’ਚ ਮ੍ਰਿਤਕ ਮਿਲੇ ਅਤੇ ਉਨ੍ਹਾਂ ਦਾ ਗਲ਼ ਵੱਢਿਆ ਗਿਆ। ਲੋਹੀਆ ਨੂੰ ਅਗਸਤ ’ਚ ਪੁਲਸ ਜਨਰਲ ਡਾਇਰੈਕਟਰ (ਜੇਲ੍ਹ) ਬਣਾਇਆ ਗਿਆ ਸੀ। ਓਧਰ ਵਧੀਕ ਪੁਲਸ ਜਨਰਲ ਡਾਇਰੈਕਟਰ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਜਾਂਚ ਮਗਰੋਂ ਪਤਾ ਲੱਗਦਾ ਹੈ ਕਿ ਇਹ ਕਤਲ ਦਾ ਸ਼ੱਕੀ ਮਾਮਲਾ ਹੈ।
ਇਹ ਵੀ ਪੜ੍ਹੋ- 180 ਕਿਲੋ ਵਜ਼ਨ, 23 ਸਾਲ ਉਮਰ; ਵਰਦੀ ’ਚ ਪਾਉਂਦਾ ਸੀ ਰੋਹਬ, ਇੰਝ ਖੁੱਲ੍ਹੀ ਫਰਜ਼ੀ ਇੰਸਪੈਕਟਰ ਦੀ ਪੋਲ
ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਦਾ ਨੌਕਰ ਫਰਾਰ ਹੈ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਕੇਸ਼ ਸਿੰਘ ਨੇ ਕਿਹਾ ਕਿ ਫੋਰੈਂਸਿਕ ਅਤੇ ਅਪਰਾਧਕ ਜਾਂਚ ਟੀਮ ਮੌਕੇ ’ਤੇ ਪਹੁੰਚ ਗਏ ਹਨ। ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ। ਓਧਰ ਜੰਮੂ-ਕਸ਼ਮੀਰ ਪੁਲਸ ਨੇ ਆਪਣੇ ਸੀਨੀਅਰ ਅਧਿਕਾਰੀ ਦੀ ਮੌਤ ’ਤੇ ਦੁੱਖ਼ ਪ੍ਰਗਟ ਕੀਤਾ ਹੈ।
ਜੰਮੂ ’ਚ ਹਨ ਅਮਿਤ ਸ਼ਾਹ-
ਇਸ ਘਟਨਾ ਮਗਰੋਂ ਪੁਲਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ’ਚ ਹਨ। ਉਨ੍ਹਾਂ ਦੇ ਇੱਥੇ ਰਹਿਣ ਦੌਰਾਨ ਇੰਨੀ ਵੱਡੀ ਵਾਰਦਾਤ ਵਾਪਰ ਗਈ ਹੈ। ਇਸ ਘਟਨਾ ਮਗਰੋਂ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ- ਨੌਜਵਾਨ ਨੂੰ 50 ਵਾਰ ਚਾਕੂਆਂ ਨਾਲ ਵਿੰਨ੍ਹਿਆ, ਦੋਸ਼ੀ ਬੋਲੇ- ਤੁਹਾਡੇ ਮੁੰਡੇ ਨੂੰ ਮਾਰ ਦਿੱਤਾ, ਜਾ ਕੇ ਚੁੱਕ ਲਓ