ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ

Wednesday, Jul 01, 2026 - 02:34 PM (IST)

ਫਟ ਗਿਆ ਬੱਦਲ, ਆ ਗਿਆ ਹੜ੍ਹ ! J&K 'ਚ ਮੁੜ ਤਬਾਹੀ ਮਚਾਉਣ ਲੱਗੀ ਕੁਦਰਤ

ਜੰਮੂ- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਬੱਦਲ ਫਟਣ ਦੀਆਂ 2 ਘਟਨਾਵਾਂ ਕਾਰਨ ਅਚਾਨਕ ਹੜ੍ਹ ਆ ਗਿਆ ਅਤੇ ਮਿੱਟੀ ਖਿਸਕਣ ਨਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਤ ਭਰ ਹੋਈ ਬਾਰਿਸ਼ ਕਾਰਨ ਭਲੇਸਾ ਦੇ ਕਲਾਲਗਿਸਾਰ ਇਲਾਕੇ 'ਚ 2 ਵਾਰ ਬਦਲ ਫਟੇ, ਜਿਸ ਨਾਲ ਅਚਾਨਕ ਹੜ੍ਹ ਆ ਗਿਆ। ਉਨ੍ਹਾਂ ਕਿਹਾ,''ਮਲਬਾ ਵਹਿਣ ਕਾਰਨ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਮੌਸਮ ਠੀਕ ਹੋਣ 'ਤੇ ਬਹਾਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।''

ਅਧਿਕਾਰੀ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਨਿਵਾਸੀਆਂ ਨੂੰ ਜ਼ੋਖਮ ਵਾਲੇ ਇਲਾਕਿਆਂ 'ਚ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਵਿਚ, ਇਸ ਆਫ਼ਤ 'ਚ ਕਿਸੇ ਦੇ ਜ਼ਖ਼ਮੀ ਹੋਣ, ਜਾਨ-ਮਾਲ ਦੇ ਨੁਕਸਾਨ ਜਾਂ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News